ਜਵਾਨੀ ਉਮਰੇ ਹੋ ਰਹੀ ਖ਼ਤਰਨਾਕ ਬੀਮਾਰੀ, ਹੋਸ਼ ਉਡਾ ਦੇਣ ਵਾਲੀ ਗੱਲ ਆਈ ਸਾਹਮਣੇ
Tuesday, Feb 04, 2025 - 01:45 PM (IST)
ਚੰਡੀਗੜ੍ਹ (ਸ਼ੀਨਾ) : ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਮਨਾਇਆ ਜਾਂਦਾ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਵਿਸ਼ਵ ਕੈਂਸਰ ਦਿਵਸ 'ਕਲੋਜ਼ ਦ ਕੇਅਰ ਗੈਪ' ਵਿਸ਼ੇ ''ਤੇ ਮਨਾਇਆ ਜਾ ਰਿਹਾ ਹੈ। ਕੈਂਸਰ ਇੱਕ ਬਹੁਤ ਹੀ ਖ਼ਤਰਨਾਕ ਬੀਮਾਰੀ ਹੈ। ਇਸ ਦੇ ਬਾਰੇ ਪੀ. ਜੀ. ਆਈ. ਦੇ ਡਾ ਰਾਕੇਸ਼ ਕਪੂਰ ਰੇਡੀਓਥੈਰੇਪੀ ਅਤੇ ਓਨਕੋਲੋਜੀ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਕੈਂਸਰ ਦੇ ਮਰੀਜ਼ਾਂ ਦਾ ਸਹੀ ਸਮੇਂ 'ਤੇ ਪਤਾ ਲਗਾ ਕੇ ਇਲਾਜ ਕਰਵਾ ਲਿਆ ਜਾਵੇ ਤਾਂ ਇਸ ਬੀਮਾਰੀ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਜੇਕਰ ਜੀਵਨ ਸ਼ੈਲੀ ਨੂੰ ਸੁਧਾਰਿਆ ਜਾਵੇ ਅਤੇ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿਸੇ ਵੀ ਤਰ੍ਹਾਂ ਦੇ ਕੈਂਸਰ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਭਾਖੜਾ ’ਚ ਵਾਹਨ ਡਿੱਗਣ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਪੀ. ਜੀ. ਆਈ. ਦੀ OPD 'ਚ ਵਧੇ ਮਰੀਜ਼
ਪ੍ਰੋਫੈਸਰ ਡਾ. ਰਾਕੇਸ਼ ਕਪੂਰ, ਰੇਡੀਓਥੈਰੇਪੀ ਅਤੇ ਓਨਕੋਲੋਜੀ ਵਿਭਾਗ ਪੀ. ਜੀ. ਆਈ. ਨੇ ਕਿਹਾ ਕਿ ਰੇਡੀਓਥੈਰੇਪੀ ਨਾਲ ਸ਼ੁਰੂਆਤੀ ਪੜਾਅ ਦੇ ਕੈਂਸਰ ਦੇ ਇਲਾਜ ਅਤੇ ਖੇਤਰ ਵਿੱਚ ਤਕਨੀਕੀ ਤਰੱਕੀ ਨੇ ਬਚਣ ਦੀ ਦਰ 'ਚ ਕਾਫ਼ੀ ਸੁਧਾਰ ਕੀਤਾ ਹੈ। ਪੀ. ਜੀ. ਆਈ. ਓ. ਪੀ. ਡੀ. 'ਚ ਪੂਰੇ ਖੇਤਰ ਦੇ ਮਰੀਜ਼ਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ, ਜਿਸ 'ਚ ਬਹੁਤ ਸਾਰੇ ਨੌਜਵਾਨਾਂ ਨੂੰ ਜਵਾਨੀ ਉਮਰੇ ਕੈਂਸਰ ਦਾ ਪਤਾ ਲੱਗਿਆ ਹੈ ਪਰ ਫਿਰ ਵੀ ਕੈਂਸਰ ਦੇ ਇਲਾਜ 'ਚ ਤਰੱਕੀ ਨੇ ਬਚਣ ਦੀ ਦਰ 'ਚ ਸੁਧਾਰ ਕੀਤਾ ਹੈ।
ਇਹ ਵੀ ਪੜ੍ਹੋ : 9 ਤਾਰੀਖ਼ ਨੂੰ ਕਾਂਸ਼ੀ ਜਾਣ ਵਾਲੀ ਬੇਗਮਪੁਰਾ ਐਕਸਪ੍ਰੈੱਸ ਬਾਰੇ ਅਹਿਮ ਖ਼ਬਰ, ਸੰਗਤਾਂ ਦੇਣ ਧਿਆਨ
ਕੁੱਝ ਕੈਂਸਰ ਇਲਾਜ ਨੇ 5-10 ਸਾਲਾਂ ਤੋਂ ਵੱਧ ਸਮੇਂ ਲਈ ਇਲਾਜ ਦਰਾਂ 'ਚ ਯੋਗਦਾਨ ਪਾਇਆ ਹੈ ਅਤੇ ਇਸ ਨਾਲ ਕੈਂਸਰ ਦੇ ਮਰੀਜ਼ਾਂ 'ਚ ਬਚਣ ਦੀ ਗਿਣਤੀ 'ਚ ਵਾਧਾ ਹੋਇਆ ਹੈ। ਪਿਛਲੇ 3 ਸਾਲਾਂ ਵਿੱਚ ਦੁਨੀਆ ਦੇ ਕਰੀਬ ਸਾਰੇ ਹਿੱਸਿਆਂ ਵਿੱਚ ਵੱਖ-ਵੱਖ ਕਿਸਮਾਂ ਦੇ ਕੈਂਸਰ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8