ਏ. ਡੀ. ਸੀ. ਨੇ ਦਫਤਰ ਦਾ ਕੀਤਾ ਅਚਨਚੇਤ ਨਿਰੀਖਣ
Sunday, Jan 21, 2018 - 01:19 AM (IST)
ਗੁਰਦਾਸਪੁਰ, (ਦੀਪਕ, ਹਰਮਨਪ੍ਰੀਤ ਸਿੰਘ)- ਗੁਰਦਾਸਪੁਰ ਦੇ ਏ. ਡੀ. ਸੀ. ਨੇ ਬੀਤੀ ਰਾਤ ਆਪਣੇ ਦਫਤਰ 'ਚ ਅਚਨਚੇਤ ਨਿਰੀਖਣ ਦੌਰਾਨ ਦਫਤਰ 'ਚ ਕੰਮ ਕਰਨ ਵਾਲੇ ਚੌਕੀਦਾਰ ਨੂੰ ਸ਼ਰਾਬੀ ਹਾਲਤ 'ਚ ਫੜ ਕੇ ਥਾਣਾ ਸਿਟੀ ਦੀ ਪੁਲਸ ਹਵਾਲੇ ਕਰ ਦਿੱਤਾ।ਇਸ ਸੰਬੰਧੀ ਏ. ਡੀ. ਸੀ. ਜਗਵਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਹ ਦਫਤਰ 'ਚ ਰੁਟੀਨ ਦੀ ਚੈਕਿੰਗ ਲਈ ਆਏ ਸੀ ਕਿ ਇਸ ਦੌਰਾਨ ਉਨ੍ਹਾਂ ਆਪਣੇ ਦਫਤਰ ਦਾ ਚੌਕੀਦਾਰ ਸ਼ਰਾਬੀ ਹਾਲਤ 'ਚ ਦੇਖਿਆ, ਜਿਸ ਨੂੰ ਥਾਣਾ ਸਿਟੀ ਦੀ ਪੁਲਸ ਹਵਾਲੇ ਕਰ ਕੇ ਮਾਮਲਾ ਦਰਜ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅੱਗੇ ਤੋਂ ਨਸ਼ੇ ਦੀ ਹਾਲਤ 'ਚ ਡਿਊਟੀ ਦੌਰਾਨ ਮਿਲਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
