8 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ''ਤੇ 2 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ

Saturday, Jun 29, 2024 - 01:42 PM (IST)

8 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ''ਤੇ 2 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ) : ਕੇਂਦਰੀ ਜੇਲ੍ਹ ’ਚ ਬੰਦ 2 ਹਵਾਲਾਤੀਆਂ ਤੋਂ 8 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਸਿਟੀ ਪੁਲਸ ਦੋਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ। ਇਸ ਸਬੰਧੀ ਸਬ ਇੰਸਪੈਕਟਰ ਬਨਾਰਸੀ ਦਾਸ ਨੇ ਦੱਸਿਆ ਕਿ ਅਜੇ ਸਿੰਘ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਹਵਾਲਾਤੀ ਹਰਜਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਬੰਦ ਹੈ। ਤਲਾਸ਼ੀ ਦੌਰਾਨ ਇਸ ਦੇ ਪਜਾਮੇ ਦੀ ਜੇਬ ਵਿਚੋਂ ਕੁੱਲ 8 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ।

ਉਨ੍ਹਾਂ ਦੱਸਿਆ ਕਿ ਜਦ ਹਰਜਿੰਦਰ ਸਿੰਘ ਤੋਂ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਗੋਲੀਆਂ ਇਸ ਨੇ ਬੰਦੀ ਸਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨਾਲ ਰਲ ਕੇ ਲਈਆਂ ਹਨ। ਇਸ ’ਤੇ ਦੋਵਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵੇ ਦੋਸ਼ੀ ਜੇਲ੍ਹ ਵਿਚ ਬੰਦ ਹਨ।
 


author

Babita

Content Editor

Related News