ਪੁਲਸ ਨਾਲ ਹੱਥੋਪਾਈ ਕਰਨ ਦੇ ਦੋਸ਼ ’ਚ ਔਰਤ ਸਣੇ 2 ਖ਼ਿਲਾਫ਼ ਕੇਸ ਦਰਜ (ਵੀਡੀਓ)

Sunday, Jul 25, 2021 - 02:36 AM (IST)

ਪਠਾਨਕੋਟ (ਸ਼ਾਰਦਾ)-ਡਵੀਜ਼ਨ ਨੰ-2 ਵਲੋਂ ਸ਼੍ਰੀਨਗਰ ਤੋਂ ਦਿੱਲੀ ਜਾ ਰਹੀ ਇਕ ਔਰਤ ਅਤੇ ਨੌਜਵਾਨ ਖਿਲਾਫ਼ ਪੁਲਸ ਨਾਲ ਹੱਥੋਪਾਈ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਐੱਸ. ਆਈ. ਗੁਰਪ੍ਰੀਤ ਕੌਰ ਗਸ਼ਤ ਦੇ ਸਬੰਧ ’ਚ ਟਰੱਕ ਯੂਨੀਅਨ ਮੋੜ ’ਤੇ ਖੜ੍ਹੇ ਸਨ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਇਕ ਔਰਤ, ਜਿਸ ਨਾਲ ਇਕ ਨੌਜਵਾਨ ਸੀ ਅਤੇ ਉਹ ਕਾਰ ਨੂੰ ਤੇਜ਼ ਰਫ਼ਤਾਰ ’ਚ ਚਲਾ ਰਹੀ ਸੀ। ਉਸ ਨੂੰ ਥਾਣੇ ’ਚ ਲਿਆਂਦਾ ਗਿਆ ਹੈ ਪਰ ਔਰਤ ਕਾਰ ’ਚੋਂ ਉੱਤਰ ਨਹੀਂ ਰਹੀ।

ਇਹ ਵੀ ਪੜ੍ਹੋ :  ਮੁੰਬਈ ’ਚ ਦਰਦਨਾਕ ਹਾਦਸਾ : ਉਸਾਰੀ ਅਧੀਨ ਇਮਾਰਤ ’ਚ ਲਿਫਟ ਟੁੱਟਣ ਨਾਲ 4 ਲੋਕਾਂ ਦੀ ਮੌਤ

ਇਸ ਤੋਂ ਬਾਅਦ ਜਦੋਂ ਐੱਸ. ਆਈ. ਗੁਰਪ੍ਰੀਤ ਕੌਰ ਅਤੇ ਲੇਡੀ ਕਾਂਸਟੇਬਲ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਉਸ ਨੂੰ ਕਾਫੀ ਸਮਝਾਉਣ ਦਾ ਯਤਨ ਕੀਤਾ ਪਰ ਔਰਤ ਨੇ ਸਹਿਯੋਗ ਕਰਨ ਦੀ ਬਜਾਏ ਐੱਸ. ਆਈ. ਦੀ ਵਰਦੀ ਪਾੜ ਦਿੱਤੀ, ਜਿਸ ਦੇ ਚੱਲਦਿਆਂ ਉਸ ਦੀ ਨੇਮ ਪਲੇਟ ਵੀ ਟੁੱਟ ਗਈ ਅਤੇ ਉਹ ਐੱਸ. ਆਈ. ਦੇ ਪੇਟ ’ਤੇ ਲੱਤਾਂ ਮਾਰਦਿਆਂ ਹੱਥੋਪਾਈ ’ਤੇ ਉੱਤਰ ਆਈ।

ਉਨ੍ਹਾਂ ਦੱਸਿਆ ਕਿ ਉਕਤ ਔਰਤ ਅਤੇ ਉਸ ਦੇ ਨਾਲ ਜਾ ਰਹੇ ਨੌਜਵਾਨ ਨੇ ਸ਼ਰਾਬ ਪੀ. ਕੇ. ਨੈਸ਼ਨਲ ਹਾਈਵੇ ’ਤੇ ਰੈਸ਼ ਡਰਾਈਵਿੰਗ, ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ ਅਤੇ ਡਿਊਟੀ ਦੌਰਾਨ ਪੁਲਸ ਮੁਲਾਜ਼ਮ ’ਤੇ ਹਮਲਾ ਕਰ ਕੇ ਉਸ ਦੀ ਨੇਮ ਪਲੇਟ ਤੋੜਨ ਦਾ ਜੁਰਮ ਕੀਤਾ ਹੈ, ਜਿਸ ਦੇ ਚੱਲਦਿਆਂ ਉਸ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


author

Manoj

Content Editor

Related News