ਟਰੈਕਟਰ-ਟਰਾਲੀ ਦੀ ਲਪੇਟ ''ਚ ਆਉਣ ਨਾਲ ਕਾਰ ਸਵਾਰ ਜ਼ਖਮੀ
Thursday, Apr 12, 2018 - 02:29 AM (IST)
ਬਟਾਲਾ/ਕਲਾਨੌਰ, (ਬੇਰੀ, ਮਨਮੋਹਨ)- ਕਲਾਨੌਰ ਗੁਰਦਾਸਪੁਰ ਡਿਫੈਂਸ ਮਾਰਗ 'ਤੇ ਪਿੰਡ ਨੜਾਂਵਾਲੀ ਦੇ ਨਜ਼ਦੀਕ ਇਕ ਗੰਨੇ ਨਾਲ ਲੱਦੀ ਟਰੈਕਟਰ-ਟਰਾਲੀ ਅਤੇ ਕਾਰ ਵਿਚਕਾਰ ਹੋਏ ਹਾਦਸੇ 'ਚ ਇਕ ਨੌਜਵਾਨ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਅੰਕੁਸ਼ ਸ਼ਰਮਾ ਪੁੱਤਰ ਸਵ. ਅਸ਼ੋਕ ਸ਼ਰਮਾ ਵਾਸੀ ਕਲਾਨੌਰ ਆਪਣੇ ਦੋਸਤ ਜਮਨਪ੍ਰੀਤ ਸਿੰਘ ਵਾਸੀ ਬਠਿੰਡਾ ਸਮੇਤ ਇੰਡੀਗੋ ਕਾਰ ਨੰ. ਪੀ ਬੀ 06 ਜੇ 9884 'ਤੇ ਸਵਾਰ ਹੋ ਕੇ ਕਲਾਨੌਰ ਤੋਂ ਗੁਰਦਾਸਪੁਰ ਜਾ ਰਹੇ ਸਨ ਕਿ ਪਿੰਡ ਨੜਾਂਵਾਲੀ ਨਜ਼ਦੀਕ ਸਾਹਮਣੇ ਤੋਂ ਆ ਰਹੀ ਗੰਨਿਆਂ ਨਾਲ ਲੱਦੀ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜਣ ਕਾਰਨ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ 'ਚ ਕਾਰ ਦਾ ਅਗਲਾ ਹਿੱਸਾ ਚਕਨਾ-ਚੂਰ ਹੋ ਗਿਆ ਅਤੇ ਕਾਰ ਸਵਾਰ ਅੰਕੁਸ਼ ਸ਼ਰਮਾ ਜ਼ਖਮੀ ਹੋ ਗਿਆ ਜਦਕਿ ਦੂਸਰਾ ਨੌਜਵਾਨ ਵਾਲ-ਵਾਲ ਬਚ ਗਿਆ। ਜ਼ਖਮੀ ਹਾਲਤ 'ਚ ਅੰਕੁਸ਼ ਸ਼ਰਮਾ ਨੂੰ ਕਲਾਨੌਰ ਦੇ ਨਿੱਜੀ ਹਸਪਤਾਲ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਗਿਆ। ਇਸ ਹਾਦਸੇ ਸਬੰਧੀ ਪਤਾ ਲੱਗਦੇ ਹੀ ਪੁਲਸ ਚੌਕੀ ਬਖਸ਼ੀਵਾਲ ਦੇ ਇੰਚਾਰਜ ਸਰਬਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਦੁਰਘਟਨਾ-ਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
