ਨਕੋਦਰ ਚੌਂਕ ’ਚ ਚੱਲਦੀ ਕਾਰ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
Thursday, Jun 22, 2023 - 10:47 AM (IST)
ਜਲੰਧਰ (ਜਸਪ੍ਰੀਤ)–ਡਾ. ਭੀਮ ਰਾਓ ਅੰਬੇਡਕਰ ਚੌਂਕ ’ਤੇ ਬੁੱਧਵਾਰ ਦੁਪਹਿਰ ਨੂੰ ਚੱਲਦੀ ਟਾਟਾ ਇੰਡੀਗੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਚੌਂਕ ’ਤੇ ਤਾਇਨਾਤ ਟਰੈਫਿਕ ਪੁਲਸ ਦੀ ਟੀਮ ਨੇ ਜਦੋਂ ਕਾਰ ਦੇ ਬੋਨਟ ਵਿਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਤੁਰੰਤ ਕਾਰ ਚਾਲਕ ਅਤੇ ਪਿੱਛੇ ਬੈਠੀ ਸਵਾਰੀ ਨੂੰ ਬਾਹਰ ਕੱਢਿਆ। ਜਿਵੇਂ ਹੀ ਟਰੈਫਿਕ ਪੁਲਸ ਮੁਲਾਜ਼ਮ ਏ. ਐੱਸ. ਆਈ. ਨਰਿੰਦਰ ਸਿੰਘ ਨੇ ਬੋਨਟ ਖੋਲ੍ਹਿਆ ਤਾਂ ਅੱਗ ਦੀਆਂ ਲਪਟਾਂ ਉੱਠਦੀਆਂ ਦਿਸੀਆਂ।
ਜਲਦੀ ਵਿਚ ਏ. ਐੱਸ. ਆਈ. ਨਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਬਾਲਟੀ ਦਾ ਪ੍ਰਬੰਧ ਕਰਕੇ ਚੌਂਕ ਵਿਚੋਂ ਮਿੱਟੀ ਲਿਆ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ, ਜਦਕਿ ਹੋਰ ਮੁਲਾਜ਼ਮ ਵੀ ਪਾਣੀ ਪਾਉਂਦੇ ਦਿਖਾਈ ਦਿੱਤੇ। ਕਾਰ ਚਾਲਕ ਨੇ ਦੱਸਿਆ ਕਿ ਉਹ ਗੋਇੰਦਵਾਲ ਸਾਹਿਬ ਤੋਂ ਸਵਾਰੀ ਲੈ ਕੇ ਜਲੰਧਰ ਆਇਆ ਸੀ। ਜਿਵੇਂ ਹੀ ਡਾ. ਭੀਮ ਰਾਓ ਅੰਬੇਡਕਰ ਚੌਕ ’ਤੇ ਪਹੁੰਚਿਆ ਤਾਂ ਟਰੈਫਿਕ ਮੁਲਾਜ਼ਮਾਂ ਨੇ ਉਸ ਨੂੰ ਦੱਸਿਆ ਕਿ ਬੋਨਟ ਵਿਚੋਂ ਧੂੰਆਂ ਨਿਕਲ ਰਿਹਾ ਹੈ। ਉਹ ਤੁਰੰਤ ਸਵਾਰੀ ਸਮੇਤ ਗੱਡੀ ਵਿਚੋਂ ਬਾਹਰ ਆਇਆ।
ਇਹ ਵੀ ਪੜ੍ਹੋ:ਪਟਵਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਵਕਫ਼ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ
ਏ. ਐੱਸ. ਆਈ. ਨਰਿੰਦਰ ਸਿੰਘ ਨੇ ਬੋਨਟ ਖੋਲ੍ਹ ਕੇ ਵੇਖਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ। ਟਰੈਫਿਕ ਪੁਲਸ ਦੀ ਟੀਮ ਨੇ ਮਿੱਟੀ ਅਤੇ ਪਾਣੀ ਪਾ ਕੇ ਅੱਗ ਬੁਝਾਈ, ਜਦਕਿ ਕਾਰ ਨੂੰ ਸਾਈਡ ’ਤੇ ਕਰਕੇ ਟਰੈਫਿਕ ਵੀ ਕਲੀਅਰ ਕਰਵਾਇਆ। ਜੇਕਰ ਟਰੈਫਿਕ ਪੁਲਸ ਚੌਕਸੀ ਨਾ ਵਿਖਾਉਂਦੀ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ।
ਇਹ ਵੀ ਪੜ੍ਹੋ:ਵਧੀਆ ਤਨਖ਼ਾਹ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਮਸਕਟ, ਫਿਰ ਅੱਗੇ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani