ਬੈਂਕ ਸੁਰੱਖਿਆ ਕਰਮਚਾਰੀ ਦੀ ਬੰਦੂਕ ’ਚੋਂ ਅਚਾਨਕ ਚੱਲੀ ਗੋਲ਼ੀ, ਪਈਆਂ ਭਾਜੜਾਂ (ਵੀਡੀਓ)

Saturday, Apr 15, 2023 - 09:32 PM (IST)

ਬੈਂਕ ਸੁਰੱਖਿਆ ਕਰਮਚਾਰੀ ਦੀ ਬੰਦੂਕ ’ਚੋਂ ਅਚਾਨਕ ਚੱਲੀ ਗੋਲ਼ੀ, ਪਈਆਂ ਭਾਜੜਾਂ (ਵੀਡੀਓ)

ਦੋਰਾਹਾ (ਸੁਖਵੀਰ ਸਿੰਘ) : ਦੋਰਾਹਾ ਸ਼ਹਿਰ ਦੇ ਮੁੱਖ ਬਾਜ਼ਾਰ ’ਚ ਪੰਜਾਬ ਨੈਸ਼ਨਲ ਬੈਂਕ ’ਚ ਦੁਪਹਿਰ 2.15 ਵਜੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੈਂਕ ਸੁਰੱਖਿਆ ਕਰਮਚਾਰੀ ਦੁਪਹਿਰ ਨੂੰ ਜਦੋਂ ਖਾਣਾ ਖਾ ਰਿਹਾ ਸੀ ਤਾਂ ਉਸਦੇ ਲਾਗੇ ਰੱਖੀ ਉਸਦੀ ਬੰਦੂਕ ’ਚੋਂ ਅਚਾਨਕ ਗੋਲ਼ੀ ਚੱਲ ਗਈ। ਜਿਸ ਨਾਲ ਸੁਰੱਖਿਆ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਬਾਜ਼ਾਰ ’ਚ ਸਥਿਤ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ, ਜਿੱਥੇ ਉਸਨੂੰ ਹਸਪਤਾਲ ਵੱਲੋਂ ਫਸਟ ਏਡ ਦੇਣ ਤੋਂ ਬਾਅਦ ਲੁਧਿਆਣਾ ਵਿਖੇ ਕਿਸੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਸਰਹੱਦ ਨੇੜੇ 2 ਪਲਟੂਨ ਪੁਲ਼ਾਂ ਦਾ ਕੀਤਾ ਉਦਘਾਟਨ, ਕਿਸਾਨਾਂ ਅਤੇ ਜਵਾਨਾਂ ਬਾਰੇ ਕਹੀ ਇਹ ਗੱਲ

ਇਸ ਦੀ ਸੂਚਨਾ ਮਿਲਦਿਆਂ ਹੀ ਸਬ-ਡਵੀਜ਼ਨ ਪਾਇਲ ਦੇ ਡੀ. ਐੱਸ. ਪੀ. ਹਰਸਿਮਰਤ ਸਿੰਘ ਛੇਤਰਾ ਤੇ ਐੱਸ. ਐੱਚ. ਓ. ਦੋਰਾਹਾ ਵਿਜੇ ਕੁਮਾਰ ਆਪਣੀ ਪੁਲਸ ਪਾਰਟੀ ਸਮੇਤ ਪੁੱਜੇ, ਜਿਨ੍ਹਾਂ ਨੇ ਮੌਕਾ ਦੇਖਿਆ ਤੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਜਦੋਂ ਬੈਂਕ ’ਚ ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਆਈ ਤਾਂ ਆਲੇ-ਦੁਆਲੇ ਦੁਕਾਨਾਂ ਅਤੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ।


author

Mandeep Singh

Content Editor

Related News