ਟੁੱਟੀ ਸਡ਼ਕ ਕਾਰਨ ਵਧੇ ਸੜਕ ਹਾਦਸੇ
Sunday, Aug 19, 2018 - 02:27 AM (IST)

ਅੰਮ੍ਰਿਤਸਰ, (ਬੌਬੀ)- ਦਸਮੇਸ਼ ਕਲਾਥ ਮਾਰਕੀਟ ਗੁਰੂ ਰਵਿਦਾਸ ਚੌਕ ਸੁਲਤਾਨਵਿੰਡ ਅਜੀਤ ਨਗਰ ਦੇ ਚੌਰਾਹੇ ਦੀ ਸਡ਼ਕ ਟੁੱਟੀ ਹੋਈ ਹੋਣ ਕਾਰਨ ਆਏ ਦਿਨ ਇਥੇ ਦੁਰਘਟਨਾਵਾਂ ਦਾ ਸਿਲਸਿਲਾ ਬਣਿਆ ਰਹਿੰਦਾ ਹੈ। ਗੁਰਚਰਨ ਸਿੰਘ ਗੋਗਾ ਨੇ ਦੱਸਿਆ ਕਿ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਨੂੰ ਜਾਣ ਵਾਲੀ ਇਸ ਸਡ਼ਕ ’ਤੇ ਨਿੱਤ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਆਉਂਦੇ ਹਨ, ਡਿਵਾਈਡਰ ਨਾ ਹੋਣ ਕਾਰਨ ਦੋਵੇਂ ਪਾਸੇ ਟ੍ਰੈਫਿਕ ਹੋਣ ਕਾਰਨ ਇਥੇ ਆਏ ਦਿਨ ਗੱਡੀਆਂ ਦੀ ਭੀਡ਼ ਰਹਿੰਦੀ ਹੈ।
®ਵਰਣਨਯੋਗ ਹੈ ਕਿ ਬੀਤੇ ਹਫ਼ਤੇ ਇਸ ਸਡ਼ਕ ’ਤੇ 3 ਵਾਹਨਾਂ ਦੀ ਟੱਕਰ ਹੋਈ ਸੀ, ਜਿਸ ਵਿਚ ਆਟੋ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਇਲਾਕਾ ਕੌਂਸਲਰ ਨੂੰ ਅਪੀਲ ਕਰਦਿਅਾਂ ਕਿਹਾ ਕਿ ਇਸ ਸਡ਼ਕ ਨੂੰ ਤੁਰੰਤ ਬਣਵਾਇਆ ਜਾਵੇ। ਇਸ ਮੌਕੇ ਲੱਕੀ, ਕਾਕਾ, ਮੋਟੂ ਆਦਿ ਮੌਜੂਦ ਸਨ।