ਕਿਸ਼ਨਪੁਰਾ ਦੀ ਕਾਲੀ ਸੜਕ ''ਤੇ 2 ਧਿਰਾਂ ਵਿਚਾਲੇ ਖੂਨੀ ਝੜਪ, ਕਈ ਜ਼ਖਮੀ
Thursday, Aug 23, 2018 - 03:45 AM (IST)

ਜਲੰਧਰ (ਮਹੇਸ਼)—ਕਿਸ਼ਨਪੁਰਾ ਦੀ ਮਸ਼ਹੂਰ ਕਾਲੀ ਸੜਕ 'ਚ ਬੁੱਧਵਾਰ ਨੂੰ ਰਾਤ 12 ਵਜੇ ਦੇ ਬਾਅਦ ਉਸ ਸਮੇਂ ਸਥਿਤੀ ਬਹੁਤ ਹੀ ਤਣਾਅਪੂਰਨਕਿਸ਼ਨਪੁਰਾ ਦੀ ਮਸ਼ਹੂਰ ਕਾਲੀ ਸੜਕ 'ਚ ਬੁੱਧਵਾਰ ਨੂੰ ਰਾਤ 12 ਵਜੇ ਦੇ ਬਾਅਦ ਉਸ ਸਮੇਂ ਸਥਿਤੀ ਬਹੁਤ ਹੀ ਤਣਾਅਪੂਰਨ ਬਣ ਗਈ ਜਦੋਂ 2 ਪੱਖਾਂ 'ਚ ਖੂਨੀ ਟਕਰਾਅ ਹੋ ਗਿਆ। ਇਸ ਦੌਰਾਨ ਦੋਵਾਂ ਪੱਖਾਂ ਦੇ ਲੋਕਾਂ ਨੇ ਜੰਮ ਕੇ ਇਕ-ਦੂਜੇ 'ਤੇ ਇੱਟਾਂ ਸੁੱਟੀਆਂ। ਜਿਸ ਦੇ ਚੱਲਦੇ ਰਾਹੁਲ, ਜਤਿਨ ਅਤੇ ਪ੍ਰਤੀਕ ਸੋਹੇਲ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਫਿਰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕਾਲੀ ਗਲੀ 'ਚ ਮਾਹੌਲ ਬਹੁਤ ਵਿਗੜਿਆ ਹੋਣ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ,ਥਾਣਾ4, ਥਾਣਾ 8 ਅਤੇ ਥਾਣਾ 2 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੂਰਾ ਖੇਤਰ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ।