ਛੱਪੜ ''ਚੋਂ ਮਿਲੇ ਭਰੂਣ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕੀਤਾ ਇਹ ਸ਼ਰਮਨਾਕ ਕਾਰਾ

Sunday, Feb 11, 2024 - 04:18 PM (IST)

ਛੱਪੜ ''ਚੋਂ ਮਿਲੇ ਭਰੂਣ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕੀਤਾ ਇਹ ਸ਼ਰਮਨਾਕ ਕਾਰਾ

ਕਪੂਰਥਲਾ (ਜ. ਬ.)- ਬੀਤੇ ਦਿਨੀਂ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾਂ 'ਚ ਛੱਪੜ ਵਿਚੋਂ ਮਿਲੇ ਭਰੂਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਦਰਅਸਲ ਇਸ ਮਾਮਲੇ ਵਿਚ ਪਤਾ ਲੱਗਾ ਹੈ ਕਿ ਇਕ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਉਸ ਨੂੰ ਗਰਭਵਤੀ ਕੀਤਾ ਗਿਆ ਅਤੇ ਫਿਰ ਉਸ ਦਾ ਗਰਭਪਾਤ ਕਰਵਾਇਆ ਗਿਆ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਕੁੜੀ ਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾ ਕੇ ਉਸ ਨੂੰ ਗਰਭਵਤੀ ਕਰਨ ਮਗਰੋਂ ਪੀੜਤਾ ਦਾ ਗਰਭਪਾਤ ਕਰਵਾ ਕੇ ਉਸ ਦੇ ਭਰੂਣ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ ’ਚ ਇਕ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ 2 ਫਰਵਰੀ 2024 ਨੂੰ ਸੁਰਿੰਦਰ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਸਰਾਏ ਜੱਟਾਂ ਥਾਣਾ ਸੁਲਤਾਨਪੁਰ ਲੋਧੀ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਛੱਪੜ ’ਚ ਇਕ ਮਾਦਾ ਭਰੂਣ ਪਿਆ ਹੈ, ਜੋ ਕੋਈ ਅਣਪਛਾਤਾ ਵਿਅਕਤੀ ਸੁੱਟ ਗਿਆ ਹੈ, ਜਿਸ ’ਤੇ ਸੁਲਤਾਨਪੁਰ ਲੋਧੀ ਪੁਲਸ ਨੇ ਮਾਦਾ ਭਰੂਣ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। 

ਇਸ ਦੌਰਾਨ ਸੁਲਤਾਨਪੁਰ ਲੋਧੀ ਪੁਲਸ ਨੂੰ ਸੂਚਨਾ ਮਿਲੀ ਕਿ ਇਸ ਘਟਨਾ ਨੂੰ ਅੰਜਾਮ ਦੇਣ ’ਚ ਇਕ ਕੁੜੀ ਅਤੇ ਉਸ ਦੀ ਡਿਲਿਵਰੀ ਕਰਨ ਵਾਲੀ ਕੁੜੀ ਦੀ ਮਾਤਾ ਅਤੇ ਮਾਸੀ ਸ਼ਾਮਲ ਹਨ, ਜਿਸ ਦੇ ਆਧਾਰ ’ਤੇ 9 ਫਰਵਰੀ ਨੂੰ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਜਦੋਂ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਪੀੜਤ ਕੁੜੀ ਨੇ ਅਦਾਲਤ ’ਚ ਧਾਰਾ 164 ਤਹਿਤ ਬਿਆਨ ਦਰਜ ਕਰਵਾ ਕੇ ਦੱਸਿਆ ਕਿ ਇਹ ਬੱਚਾ ਉਸ ਦਾ ਹੀ ਹੈ ਅਤੇ ਇਹ ਨਾਜਾਇਜ਼ ਬੱਚਾ ਸੀ, ਜਿਸ ਨੂੰ ਉਸ ਨੇ ਕੁਆਰੀ ਹੋਣ ਕਰਕੇ ਆਪਣੀ ਮਾਂ ਨਾਲ ਮਿਲ ਕੇ ਪਿੰਡ ਦੇ ਛੱਪੜ ’ਚ ਸੁੱਟ ਦਿੱਤਾ ਸੀ।

ਇਹ ਵੀ ਪੜ੍ਹੋ:ਮੁੜ ਚਰਚਾ 'ਚ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ, ਬਠਿੰਡਾ ਜੇਲ੍ਹ ’ਚੋਂ ਜਲੰਧਰ ਲਿਆਂਦੇ ਗਏ 2 ਸ਼ਾਰਪ ਸ਼ੂਟਰ

ਉਕਤ ਕੁੜੀ ਨੇ ਅਦਾਲਤ ’ਚ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਕਰੀਬ 3-4 ਸਾਲ ਉਹ ਅਤੇ ਉਸ ਦੀ ਮਾਂ ਪਿੰਡ ਸਰਾਏ ਜੱਟਾਂ ਦੇ ਚਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਕੰਮ ਕਰਨ ਜਾਂਦੀਆਂ ਸਨ। ਇਸ ਦੌਰਾਨ ਚਰਨਜੀਤ ਸਿੰਘ ਵੀ ਉਸ ਦੇ ਘਰ ਆ ਜਾਂਦਾ ਸੀ ਅਤੇ ਉਸ ਨਾਲ ਛੇੜਛਾੜ ਕਰਦਾ ਰਹਿੰਦਾ ਸੀ। ਚਰਨਜੀਤ ਸਿੰਘ ਉਸ ਦੇ ਘਰਦਿਆਂ ਦੀ ਗੈਰ-ਹਾਜ਼ਰੀ ’ਚ ਜਬਰ-ਜ਼ਿਨਾਹ ਕਰਦਾ ਰਿਹਾ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੋ ਗਈ ਹੈ ਤਾਂ ਚਰਨਜੀਤ ਸਿੰਘ ਨੇ ਉਸ ਨੂੰ ਇਕ ਗੋਲ਼ੀ ਲਿਆ ਕੇ ਦਿੱਤੀ, ਜਿਸ ਨਾਲ ਉਸ ਦਾ ਗਰਭਪਾਤ ਹੋ ਗਿਆ, ਜਿਸ ਤੋਂ ਬਾਅਦ ਚਰਨਜੀਤ ਸਿੰਘ ਕਰੀਬ 7-8 ਮਹੀਨਿਆਂ ਤੋਂ ਫਿਰ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ, ਜਿਸ ਕਾਰਨ ਉਹ ਦੋਬਾਰਾ ਗਰਭਵਤੀ ਹੋ ਗਈ। ਇਸ ਤੋਂ ਇਲਾਵਾ ਪਿਛਲੇ ਸਤੰਬਰ 2023 ’ਚ ਵੀ ਉਸ ਨਾਲ ਇਕ ਹੋਰ ਨਾਬਾਲਗ ਵੀ ਜਬਰ-ਜ਼ਿਨਾਹ ਕਰਦਾ ਰਿਹਾ। ਮੁਲਜ਼ਮ ਚਰਨਜੀਤ ਸਿੰਘ ਨੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੁਸੀਂ ਇਸ ਬੱਚੇ ਬਾਰੇ ਕਿਸੇ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਹ ਉਨ੍ਹਾਂ ਨੂੰ ਜਾਨੋਂ ਮਰਵਾ ਦੇਵੇਗਾ। ਇਸ ਦੌਰਾਨ ਚਰਨਜੀਤ ਸਿੰਘ ਉਨ੍ਹਾਂ ਨੂੰ ਅਬਾਰਸ਼ਨ ਲਈ 10 ਹਜ਼ਾਰ ਰੁਪਏ ਦੀ ਰਕਮ ਦੇ ਕੇ ਗਿਆ ਤਾਂ ਜੋ ਡਾਕਟਰ ਕੋਲੋਂ ਸਫ਼ਾਈ ਕਰਵਾ ਲਈ ਜਾਵੇ। ਜਿਸ ਦੌਰਾਨ ਜਨਵਰੀ 2024 ਦੇ ਆਖਰੀ ਹਫ਼ਤੇ ਪੀੜਤਾ ਦੇ ਪੇਟ ’ਚ ਬਹੁਤ ਦਰਦ ਹੋਇਆ, ਜਿਸ ’ਤੇ ਉਸ ਦੀ ਚਾਚੀ ਅਤੇ ਮਾਂ ਨੇ ਇਕ ਡਾਕਟਰ ਨੂੰ ਘਰ ਬੁਲਾਇਆ, ਜਿਸ ਨੇ ਆ ਕੇ ਟੀਕਾ ਲਾਇਆ, ਜਿਸ ਤੋਂ ਬਾਅਦ ਉਹ ਬਾਥਰੂਮ ਗਈ ਤਾਂ ਉਸ ਦਾ ਭਰੂਣ ਬਾਹਰ ਡਿੱਗ ਪਿਆ।  

ਪੀੜਤ ਦੀ ਮਾਤਾ ਨੇ ਉਸ ਭਰੂਣ ਨੂੰ ਛੱਪੜ ’ਚ ਸੁੱਟ ਦਿੱਤਾ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਚਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਰਾਏ ਜੱਟਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਛਾਪੇਮਾਰੀ ਦੌਰਾਨ ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਦੌਰਾਨ ਕਈ ਸਨਸਨੀਖੇਜ਼ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ, ਉੱਥੇ ਹੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਮੁਲਜ਼ਮ ਚਰਨਜੀਤ ਸਿੰਘ ਤੇ ਬਰਾਮਦ ਭਰੂਣ ਦਾ ਡੀ. ਐੱਨ. ਏ. ਟੈਸਟ ਲੈ ਲਿਆ ਹੈ, ਜਿਸ ਸਬੰਧੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

shivani attri

Content Editor

Related News