ਪੰਜਾਬ ਦੇ ਲੱਖਾਂ ਲੋਕਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, ਲਾਹਾ ਲੈਣ ਲਈ ਜਲਦੀ ਕਰ ਲਓ Apply
Wednesday, Dec 25, 2024 - 11:17 AM (IST)

ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਦਰਅਸਲ ਸਰਕਾਰ ਨੇ 'ਆਯੁਸ਼ਮਾਨ ਵਯ ਵੰਦਨਾ ਯੋਜਨਾ' ਨੂੰ ਲਾਂਚ ਕਰਨ ਦੀ ਤਿਆਰੀ ਖਿੱਚ ਲਈ ਹੈ। ਇਸ ਤਹਿਤ 70 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਵਾ ਸਕਣਗੇ। ਪੰਜਾਬ 'ਚ ਅਜਿਹੇ 32 ਲੱਖ ਬਜ਼ੁਰਗਾਂ ਦੀ ਪਛਾਣ ਕੀਤੀ ਗਈ ਹੈ। ਇਹ ਭਾਰਤ ਸਰਕਾਰ ਦੀ ਯੋਜਨਾ ਹੈ। ਸਿਹਤ ਵਿਭਾਗ ਦੀ ਸਟੇਟ ਹੈਲਥ ਏਜੰਸੀ ਨੇ ਯੋਜਨਾ ਦੀ ਫਾਈਲ ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜੀ ਹੈ। ਇਸ ਯੋਜਨਾ ਤਹਿਤ ਲਾਭਪਾਤਰੀ ਘਰ ਬੈਠੇ 770 ਮਾਨਤਾ ਪ੍ਰਾਪਤ ਹਸਪਤਾਲਾਂ ਦੀ ਆਪਣੇ ਇਲਾਜ ਲਈ ਚੋਣ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸ਼ਹੀਦੀ ਸਭਾ ਦੇ ਮੱਦੇਨਜ਼ਰ ਲੱਗੀ ਇਹ ਸਖ਼ਤ ਪਾਬੰਦੀ, ਜਾਰੀ ਹੋ ਗਏ ਹੁਕਮ
ਬਣੇਗੀ ਵੱਖ-ਵੱਖ ਕੈਟੇਗਰੀ
ਸੂਬੇ 'ਚ 12 ਲੱਖ ਬਜ਼ੁਰਗ ਪਹਿਲਾਂ ਆਯੁਸ਼ਮਾਨ ਯੋਜਨਾ 'ਚ ਰਜਿਸਟਰਡ ਹਨ ਪਰ ਹੁਣ ਇਨ੍ਹਾਂ ਦੀ 'ਆਯੁਸ਼ਮਾਨ ਵਯ ਵੰਦਨਾ' ਯੋਜਨਾ ਤਹਿਤ ਵੱਖ-ਵੱਖ ਕੈਟੇਗਰੀ ਬਣੇਗੀ। ਬਜ਼ੁਰਗਾਂ ਦੀ ਪਛਾਣ ਸਿਹਤ ਵਿਭਾਗ ਨੇ ਯੂ. ਆਈ. ਡੀ. ਦੇ ਆਧਾਰ 'ਤੇ ਕੀਤੀ ਹੈ। 70 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕ ਇਸ ਯੋਜਨਾ ਦੇ ਕਾਰਡ ਲਈ ਯੋਗ ਹਨ।
ਕਿੰਝ ਕਰਨਾ ਹੈ ਅਪਲਾਈ
ਬਜ਼ੁਰਗ ਕਈ ਮਾਧਿਅਮਾਂ ਰਾਹੀਂ ਖ਼ੁਦ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜੇਕਰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ www.beneficiary.nha.gov.in 'ਤੇ ਅਪਲਾਈ ਕੀਤਾ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਆਧਾਰ ਲਿੰਕ ਹੋਵੇਗਾ, ਨਾਮ ਐਡ ਹੋਵੇਗਾ ਅਤੇ ਈ-ਕੇ. ਵਾਈ. ਸੀ. ਹੋਵੇਗੀ।
ਸਟੇਟਸ ਚੈੱਕ 'ਚ ਨਾਮ ਰਜਿਸਟਰ ਹੋਇਆ ਦਿਖ ਜਾਵੇਗਾ।
ਆਫ਼ਲਾਈਨ ਤਹਿਤ ਤੁਸੀਂ ਕਿਸੇ ਵੀ ਹਸਪਤਾਲ ਤੋਂ ਨਾਂ ਰਜਿਸਟਰ ਕਰਵਾ ਕੇ ਕਾਰਡ ਬਣਾ ਸਕਦੇ ਹੋ।
ਇਸ ਲਈ ਤੁਹਾਡੇ ਕੋਲ ਆਧਾਰ ਕਾਰਡ, ਮੋਬਾਇਲ ਨੰਬਰ ਹੋਣਾ ਜ਼ਰੂਰੀ ਹੈ। ਓ. ਟੀ. ਪੀ. ਆਉਂਦੇ ਹੀ ਨਾਂ ਐਡ ਹੋ ਜਾਵੇਗਾ।
ਮੋਬਾਇਲ ਜਾਂ ਓ. ਟੀ. ਪੀ. ਨਹੀਂ ਹੈ, ਬਾਇਓਮੈਟ੍ਰਿਕ ਕਰਵਾਉਣਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੀ ਸਵੇਰ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮੌਕੇ 'ਤੇ ਮਚੀ ਹਾਹਾਕਾਰ (ਤਸਵੀਰਾਂ)
ਦੱਸਣਯੋਗ ਹੈ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਪੰਜਾਬ ਸਰਕਾਰ ਇਕ ਐਪ ਵੀ ਤਿਆਰ ਕਰ ਰਹੀ ਹੈ, ਜੋ ਲਗਭਗ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8