'ਰੱਖੜੀ' ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਬੱਸਾਂ 'ਚ ਕਰ ਸਕਣਗੀਆਂ ਮੁਫ਼ਤ ਸਫ਼ਰ

Saturday, Aug 17, 2024 - 10:23 AM (IST)

ਚੰਡੀਗੜ੍ਹ (ਸ਼ੀਨਾ) : ਰੱਖੜੀ ਦੇ ਤਿਉਹਾਰ 'ਤੇ ਹਰ ਭੈਣ ਨੂੰ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਸਜਾਉਣ ਦਾ ਚਾਅ ਹੁੰਦਾ ਹੈ। ਇਸ ਸਾਲ ਇਹ ਤਿਉਹਾਰ 19 ਅਗਸਤ ਦਿਨ ਸੋਮਵਾਰ ਨੂੰ ਆ ਰਿਹਾ ਹੈ। ਇਸ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੱਜ ਹੋਵੇਗਾ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ, ਪੰਜਾਬ 'ਚ ਵੀ ਹੋਣੀਆਂ ਹਨ ਜ਼ਿਮਨੀ ਚੋਣਾਂ

19 ਅਗਸਤ ਨੂੰ ਚੰਡੀਗੜ੍ਹ ’ਚ ਔਰਤਾਂ ਸੀ. ਟੀ. ਯੂ. ਦੀਆਂ ਬੱਸਾਂ ’ਚ ਮੁਫ਼ਤ ਸਫ਼ਰ ਕਰ ਸਕਣਗੀਆਂ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਰੱਖੜੀ ਵਾਲੇ ਦਿਨ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ’ਚ ਚੱਲਣ ਵਾਲੀਆਂ ਏ. ਸੀ. ਅਤੇ ਨਾਨ ਏ. ਸੀ. ਲੋਕਲ ਬੱਸਾਂ ’ਚ ਔਰਤਾਂ ਨੂੰ ਉਕਤ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ OPD, ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ
ਗੁਲਾਬ ਚੰਦ ਕਟਾਰੀਆ ਨੇ ਟ੍ਰਾਈਸਿਟੀ ਮਤਲਬ ਕਿ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ 'ਚ ਚੱਲਣ ਵਾਲੀਆਂ ਏ. ਸੀ. ਅਤੇ ਨਾਨ ਏ. ਸੀ. ਲੋਕਲ ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੱਸਾਂ 'ਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Babita

Content Editor

Related News