ਗਵਰਨਰ ਬਨਵਾਰੀ ਲਾਲ ਦਾ ਚੰਡੀਗੜ੍ਹ ਵਾਸੀਆਂ ਨੂੰ ਵੱਡਾ ਤੋਹਫ਼ਾ, ਉਲੰਪਿਕ ’ਚ ਮੈਡਲ ਜਿੱਤਣ ’ਤੇ ਮਿਲਣਗੇ 6 ਕਰੋੜ

Wednesday, Aug 30, 2023 - 05:25 PM (IST)

ਚੰਡੀਗੜ੍ਹ (ਲਲਨ) : ਸ਼ਹਿਰ ਦੇ ਖਿਡਾਰੀਆਂ ਦਾ ਆਖਿਰਕਾਰ 41 ਸਾਲ ਦਾ ਇੰਤਜ਼ਾਰ ਖ਼ਤਮ ਹੋ ਗਿਆ। ਪੰਜਾਬ ਦੇ ਗਵਰਨਰ ਅਤੇ ਸ਼ਹਿਰ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਹਿਰ ਦੀ ਖੇਡ ਨੀਤੀ ਲਾਂਚ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਦੇ ਐਥਲੀਟਾਂ ਨੂੰ ਵੀ ਤੋਹਫ਼ੇ ਦਿੰਦੇ ਹੋਏ ਸ਼ਹਿਰ ’ਚ ਬਣੇ ਪਹਿਲੇ ਸਿੰਥੈਟਿਕ ਟ੍ਰੈਕ ਦਾ ਉਦਘਾਟਨ ਕੀਤਾ। ਸਪੋਰਟਸ ਵਿਭਾਗ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਖੇਡ ਨੀਤੀ ਅਤੇ ਸਿੰਥੈਟਿਕ ਟ੍ਰੈਕ ਦਾ ਤੋਹਫਾ ਸ਼ਹਿਰ ਦੇ ਖਿਡਾਰੀਆਂ ਨੂੰ ਦਿੱਤਾ ਹੈ। ਪ੍ਰਸ਼ਾਸਕ ਨੇ ਕਿਹਾ ਕਿ ਸ਼ਹਿਰ ਦੇ ਖਿਡਾਰੀਆਂ ਨੂੰ ਸਪੋਰਟਸ ਪਾਲਿਸੀ ਦੇ ਹਿਸਾਬ ਨਾਲ ਕੈਸ਼ ਐਵਾਰਡ ਅਤੇ ਹੋਰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਸਕਾਲਰਸ਼ਿਪ 2023-24 ਤੋਂ ਦਿੱਤੀ ਜਾਵੇਗੀ। 2022-23 ਸਕਾਲਰਸ਼ਿਪ ਲਈ ਜੋ ਅਰਜ਼ੀਆਂ ਮੰਗੀਆਂ ਗਈਆਂ ਹਨ, ਉਨ੍ਹਾਂ ਨੂੰ ਪੁਰਾਣੇ ਆਧਾਰ ’ਤੇ ਹੀ ਸਕਾਲਰਸ਼ਿਪ ਦਿੱਤੀ ਜਾਵੇਗੀ। ਜਿਹੜਾ ਖਿਡਾਰੀ ਸ਼ਹਿਰ ਦੀ ਤਰਜ਼ਮਾਨੀ ਕਰੇਗਾ, ਉਸਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਰਾਜਪਾਲ ਨਾਲ ਟਕਰਾਅ ’ਤੇ ਸੁਨੀਲ ਜਾਖੜ ਦਾ ਵੱਡਾ ਬਿਆਨ 

ਸ਼ਹਿਰ ਦੀ ਸਪੋਰਟਸ ਪਾਲਿਸੀ ਸਭ ਤੋਂ ਬੈਸਟ : ਪ੍ਰਸ਼ਾਸਕ
ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਖੇਡ ਨੀਤੀ ਸਭਤੋਂ ਵਧੀਆ ਹੈ। ਇਸ ਨਾਲ ਖਿਡਾਰੀਆਂ ਦਾ ਭਵਿੱਖ ਸੁਨਹਿਰੀ ਹੋਵੇਗਾ। ਇਸ ਵਿਚ ਨੌਕਰੀ ਦੀ ਵੀ ਵਿਵਸਥਾ ਰੱਖੀ ਗਈ ਹੈ। ਹੁਣ ਸ਼ਹਿਰ ਦੇ ਇੰਟਰਨੈਸ਼ਨਲ ਖਿਡਾਰੀਆਂ ਨੂੰ ਦੂਜੇ ਸੂਬਿਆਂ ਵਲੋਂ ਖੇਡਣ ਦੀ ਜ਼ਰੂਰਤ ਨਹੀਂ ਹੋਵੇਗੀ। ਖੇਡ ਨੀਤੀ ਲਾਂਚ ਹੋਣ ਕਾਰਨ ਸ਼ਹਿਰ ਦੇ ਖਿਡਾਰੀਆਂ ਨੂੰ ਕਾਫ਼ੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਖੇਡ ਨੀਤੀ ਦਾ ਡਰਾਫਟ ਉਨ੍ਹਾਂ ਕੋਲ ਆਇਆ ਤਾਂ ਉਸਨੂੰ ਰਿਵਾਈਜ਼ ਕਰਨ ਲਈ ਪੁਣੇ ਵਿਚ ਆਪਣੇ ਦੋ ਮਾਹਿਰ ਦੋਸਤਾਂ ਕੋਲ ਭੇਜਿਆ ਸੀ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਖੇਡ ਡਾਇਰੈਕਟਰ ਸੌਰਭ ਅਰੋੜਾ ਅਤੇ ਯੂ. ਟੀ. ਸੀ. ਏ. ਦੇ ਪ੍ਰਧਾਨ ਸੰਜੇ ਟੰਡਨ ਮੌਜੂਦ ਸਨ।

PunjabKesari

ਖੇਡ ਕੋਟੇ ਤੋਂ ਸੀ ਤੇ ਡੀ ਗਰੇਡ ਦੀ ਨੌਕਰੀ ਦੇਣ ਦੀ ਵਿਵਸਥਾ
ਯੂ. ਟੀ. ਖੇਡ ਵਿਭਾਗ ਦੇ ਖੇਡ ਡਾਇਰੈਕਟਰ ਸੌਰਭ ਅਰੋੜਾ ਨੇ ਦੱਸਿਆ ਕਿ ਪ੍ਰਸ਼ਾਸਨਿਕ ਵਿਭਾਗ ਵਿਚ ਖੇਡ ਕੋਟੇ ਤੋਂ ਸੀ ਤੇ ਡੀ ਗਰੇਡ ਦੀ ਨੌਕਰੀ ਦੇਣ ਦੀ ਵਿਵਸਥਾ ਰੱਖੀ ਗਈ ਹੈ, ਜਦੋਂਕਿ ਏ ਅਤੇ ਬੀ ਗਰੇਡ ਦੀ ਨੌਕਰੀ ਲਈ ਗ੍ਰਹਿ ਮੰਤਰਾਲਾ ਨੂੰ ਲਿਖ ਕੇ ਭੇਜਿਆ ਜਾਵੇਗਾ ਤੇ ਅਪਰੂਵਲ ਮਿਲਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਕਰੀ ਲਈ ਕ੍ਰੀਟੇਰੀਆ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : 2 ਦਿਨ ਮਨਾਓ ਰੱਖੜੀ ਪਰ ਭਦਰਾ ਕਾਲ ਦੇ ਸਮੇਂ ਦਾ ਰੱਖੋ ਧਿਆਨ 

ਉਲੰਪਿਕ ਗੇਮਾਂ

ਗੋਲਡ ਮੈਡਲ 6 ਕਰੋੜ ਰੁਪਏ
ਰਜਤ ਮੈਡਲ 4 ਕਰੋੜ ਰੁਪਏ
ਕਾਂਸੀ ਮੈਡਲ 2 ਕਰੋੜ 50 ਲੱਖ
ਭਾਗੀਦਾਰੀ 15 ਲੱਖ ਰੁਪਏ

ਏਸ਼ੀਅਨ ਤੇ ਪੈਰਾ-ਏਸ਼ੀਅਨ ਗੇਮਾਂ

ਗੋਲਡ ਮੈਡਲ 3 ਕਰੋੜ ਰੁਪਏ
ਰਜਤ ਮੈਡਲ 1 ਕਰੋੜ 50 ਲੱਖ ਰੁਪਏ
ਕਾਂਸੀ ਮੈਡਲ 75 ਲੱਖ ਰੁਪਏ
ਭਾਗੀਦਾਰੀ 7.50 ਲੱਖ ਰੁਪਏ

ਖੇਡ ਨੀਤੀ ਤੇ ਸਿੰਥੈਟਿਕ ਟ੍ਰੈਕ ਬਣਾਉਣ ’ਚ ਕਈ ਅਧਿਕਾਰੀਆਂ ਦਾ ਯੋਗਦਾਨ
ਸਿੰਥੈਟਿਕ ਟ੍ਰੈਕ ਬਣਾਉਣ ਦੀ ਪ੍ਰਕਿਰਿਆ 10 ਸਾਲ ਤੋਂ ਚੱਲ ਰਹੀ ਸੀ ਪਰ ਸਿਰੇ ਚੜ੍ਹੀ ਸਾਬਕਾ ਖੇਡ ਡਾਇਰੈਕਟਰ ਤੇਜਦੀਪ ਸਿੰਘ ਸੈਣੀ ਦੇ ਕਾਰਜਕਾਲ ਵਿਚ, ਜਿਸ ਵਿਚ ਪ੍ਰਸ਼ਾਸਕ ਦੀ ਸਲਾਹਕਾਰ ਕਮੇਟੀ ਦੀ ਖੇਡ ਉਪ-ਕਮੇਟੀ ਦੇ ਚੇਅਰਮੈਨ ਸੰਜੇ ਟੰਡਨ ਦਾ ਵੀ ਵਡਮੁੱਲਾ ਯੋਗਦਾਨ ਰਿਹਾ ਹੈ। ਟ੍ਰੈਕ ਦੇ ਕੰਮ ਨੂੰ ਸਿਰੇ ਚੜ੍ਹਾਉਣ ਵਿਚ ਪ੍ਰਸ਼ਾਸਕ ਦੇ ਸਲਾਹਕਾਰ ਡਾ. ਧਰਮਪਾਲ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਲੋੜ ਦੇ ਹਿਸਾਬ ਨਾਲ ਟ੍ਰੈਕ ਦੇ ਵਾਧੂ ਕੰਮ ਨੂੰ ਹਰੀ ਝੰਡੀ ਦਿੱਤੀ ਤੇ ਇਸਨੂੰ ਚੀਫ ਇੰਜੀਨੀਅਰ ਸੀ. ਬੀ. ਓਝਾ ਨੇ ਪ੍ਰਵਾਨ ਚੜ੍ਹਾਇਆ। ਇਸ ਦਾ ਨਤੀਜਾ ਹੈ ਕਿ ਟ੍ਰੈਕ ਦੇ ਨਾਲ-ਨਾਲ ਚੰਡੀਗੜ੍ਹ ਨੂੰ ਵਾਰਮਿੰਗ ਟ੍ਰੈਕ ਵੀ ਮਿਲਿਆ, ਜੋ 80 ਮੀਟਰ ਦਾ ਅਤੇ 8 ਲੇਨ ਦਾ ਹੈ। ਇਸਦੇ ਨਾਲ-ਨਾਲ ਫਲੱਡ ਲਾਈਟਾਂ ਵੀ ਲਵਾਈਆਂ ਗਈਆਂ ਹਨ। ਹੁਣ ਰਾਤ ਦੇ ਹਨ੍ਹੇਰੇ ਵਿਚ ਵੀ ਜਗਮਗਾਉਂਦੇ ਟ੍ਰੈਕ ’ਤੇ ਦੌੜਿਆ ਜਾ ਸਕੇਗਾ।

PunjabKesari

ਸਿੰਥੈਟਿਕ ਟ੍ਰੈਕ ਅਤੇ ਖੇਡ ਨੀਤੀ ਨੂੰ ਅੰਤਿਮ ਰੂਪ ਦੇਣ ਵਿਚ ਖੇਡ ਡਾਇਰੈਕਟਰ ਸੌਰਭ ਅਰੋੜਾ ਦਾ ਵੀ ਵੱਡਾ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਐਥਲੈਟਿਕ ਫੈੱਡਰੇਸ਼ਨ ਅਤੇ ਚੰਡੀਗੜ੍ਹ ਐਥਲੈਟਿਕ ਐਸੋਸੀਏਸ਼ਨ ਸਮੇਤ ਹੋਰ ਵਿਭਾਗਾਂ ਨਾਲ ਤਾਲਮੇਲ ਕੀਤਾ ਅਤੇ ਇਕ ਦਰਜ਼ਨ ਵਾਰ ਟ੍ਰੈਕ ਦੇ ਨਿਰਮਾਣ ਦਾ ਜਾਇਜ਼ਾ ਲਿਆ। ਇੰਟਰਨੈਸ਼ਨਲ ਪੱਧਰ ਦਾ ਟ੍ਰੈਕ ਤੇ ਹਰਿਆਣਾ ਅਤੇ ਪੰਜਾਬ ਤੋਂ ਬਿਹਤਰ ਖੇਡ ਨੀਤੀ ਤਿਆਰ ਕੀਤੀ। ਇੰਜੀਨੀਅਰਿੰਗ ਅਤੇ ਬਾਗਵਾਨੀ ਵਿਭਾਗ ਦਾ ਯੋਗਦਾਨ ਵੀ ਸਿੰਥੈਟਿਕ ਟ੍ਰੈਕ ਦੇ ਨਿਰਮਾਣ ਵਿਚ ਸ਼ਲਾਘਾਯੋਗ ਰਿਹਾ।

ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਚਾਰ ਸੀਟਾਂ ’ਤੇ ਬਦਲ ਸਕਦੀ ਚਿਹਰੇ!

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Anuradha

Content Editor

Related News