ਡੋਡਵਾਂ ਤੋਂ 9 ਬੋਤਲਾਂ ਅਵੈਧ ਸ਼ਰਾਬ ਸਮੇਤ ਔਰਤ ਗ੍ਰਿਫ਼ਤਾਰ, ਮਾਮਲਾ ਦਰਜ
Monday, Oct 26, 2026 - 03:47 PM (IST)
ਗੁਰਦਾਸਪੁਰ (ਹਰਮਨ): ਥਾਣਾ ਬਹਿਰਾਮਪੁਰ ਦੀ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇੱਕ ਔਰਤ ਨੂੰ ਅਵੈਧ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਜਗੀਰ ਚੰਦ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਡੋਡਵਾਂ ਵਿਖੇ ਗਸ਼ਤ ''ਤੇ ਮੌਜੂਦ ਸਨ। ਇਸ ਦੌਰਾਨ ਸ਼ਾਮ ਲਗਭਗ 7 ਵਜੇ ਸ਼ੱਕ ਦੇ ਆਧਾਰ ''ਤੇ ਜਦੋਂ ਸਰਸਵਤੀ ਉਰਫ਼ ਵੋਟਾ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ 9 ਬੋਤਲਾਂ ਅਵੈਧ (ਨਾਜਾਇਜ਼) ਸ਼ਰਾਬ ਬਰਾਮਦ ਹੋਈ।
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਕਾਂਡ ਮਾਮਲਾ: ਮਾਨਸਾ ਦੇ ਵਪਾਰੀਆਂ ਨੇ ਐਕਸ਼ਨ ਕਮੇਟੀ ਕੋਲੋਂ ਕਰ'ਤੀ ਵੱਡੀ ਮੰਗ
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਔਰਤ ਵਿਰੁੱਧ ਥਾਣਾ ਬਹਿਰਾਮਪੁਰ ਵਿਖੇ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਮੁਕੱਦਮਾ ਨੰਬਰ 158 ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸੱਸ-ਸਹੁਰੇ ਤੇ ਪਤੀ ਨੇ ਮਿਲਕੇ ਮਾਰ'ਤੀ ਵਿਆਹੁਤਾ, ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਕੀਤਾ ਕਤਲ
