ਰੂਪਨਗਰ ਵਿਖੇ 9ਵੀਂ ਜਮਾਤ ਦੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

Wednesday, Feb 23, 2022 - 06:23 PM (IST)

ਰੂਪਨਗਰ ਵਿਖੇ 9ਵੀਂ ਜਮਾਤ ਦੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਰੂਪਨਗਰ (ਸੱਜਣ ਸੈਣੀ)- ਰੂਪਨਗਰ ਵਿਖੇ ਇਕ 9ਵੀਂ ਕਲਾਸ ਦੇ ਵਿਦਿਆਰਥੀ ਵੱਲੋਂ ਨਹਿਰ ਵਿੱਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਦਿਆਰਥੀ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਵਿੱਚ 9ਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਅੱਜ ਸਵੇਰੇ ਜਦੋਂ ਪੇਪਰ ਦੇਣ ਦੇ ਲਈ ਗਿਆ ਤਾਂ ਅਚਾਨਕ ਸਰਹਿੰਦ ਨਹਿਰ ਦੇ ਪੁਲ ਤੋਂ ਨਹਿਰ ਵਿੱਚ ਛਾਲ ਮਾਰ ਦਿੱਤੀ। ਵਿਦਿਆਰਥੀ ਦਾ ਨਾਮ ਸੁਖਪ੍ਰੀਤ ਸਿੰਘ ਹੈ, ਜੋ ਕਿ ਰੂਪਨਗਰ ਸ਼ਹਿਰ ਦੇ ਗੁਰੂ ਨਗਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਨਹਿਰ ਵਿੱਚੋਂ ਬੱਚੇ ਦਾ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ। ਘਟਨਾ ਵਾਲੇ ਸਥਾਨ ਉਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਵਿਦਿਆਰਥੀ ਨੇ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਸਰਹਿੰਦ ਨਹਿਰ ਦੇ ਲੋਹੇ ਵਾਲੇ ਪੁਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਵਿਦਿਆਰਥੀ ਨਹਿਰ ਦੇ ਤੇਜ ਪਾਣੀ ਵਿਚ ਰੁੜ ਗਿਆ। 

ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕੁੱਟਮਾਰ, ਹਾਲਤ ਨਾਜ਼ੁਕ

PunjabKesari

ਜਾਣਕਾਰੀ ਦੇ ਅਨੁਸਾਰ ਨਹਿਰ ਵਿਚ ਛਾਲ ਮਾਰਨ ਵਾਲੇ ਵਿਦਿਆਰਥੀ ਦਾ ਅੱਜ ਸ਼ਿਵਾਲਿਕ ਪਬਲਿਕ ਸਕੂਲ ਵਿਚ 9ਵੀਂ ਕਲਾਸ ਦਾ ਪੇਪਰ ਸੀ। ਵਿਦਿਆਰਥੀ ਨੂੰ ਨਹਿਰ ਵਿਚੋਂ ਕੱਢਣ ਦੀ ਇਕ ਵਿਅਕਤੀ ਨੇ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ। ਵਿਦਿਆਰਥੀ ਦੇ ਮਾਪੇ ਵੀ ਮੌਕੇ 'ਤੇ ਪਹੁੰਚੇ ਅਤੇ ਰੋ-ਰੋ ਕੇ ਬੁਰਾ ਹਾਲ ਸੀ। ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮਾਪਿਆਂ ਦੇ  ਬਿਆਨਾਂ ਤੋਂ ਬਾਅਦ 174 ਦੀ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਅਮਰੀਕਾ 'ਚ ਭਿਆਨਕ ਸੜਕ ਹਾਦਸੇ ਦੌਰਾਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਬਾਅਦ ਸੂਬੇ ਭਰ ਦੇ ਵਿੱਚ ਕਈ ਵਿਦਿਆਰਥੀਆਂ ਵੱਲੋਂ ਅਜਿਹੇ ਗਲਤ ਕਦਮ ਚੁੱਕੇ ਗਏ ਹਨ, ਜਿਸ ਤੋਂ ਬਾਅਦ ਅੱਜ ਤਕ ਉਨ੍ਹਾਂ ਬੱਚਿਆਂ ਦੇ ਮਾਪੇ ਸੋਗ ਵਿਚ ਡੁੱਬੇ ਹੋਏ ਹਨ। ਰੂਪਨਗਰ ਵਿੱਚ ਇਸ ਤੋਂ ਪਹਿਲਾਂ ਵੀ ਹੋਲੀ ਫੈਮਿਲੀ ਸਕੂਲ ਦੇ ਇਕ ਵਿਦਿਆਰਥੀ ਵੱਲੋਂ ਘਰ ਦੇ ਵਿੱਚ ਖ਼ੁਦਕੁਸ਼ੀ ਕਰ ਲਈ ਗਈ ਸੀ। ਵਿਦਿਆਰਥੀਆਂ ਵੱਲੋਂ ਲਗਾਤਾਰ ਚੁੱਕੇ ਜਾ ਰਹੇ ਅਜਿਹੇ ਗ਼ਲਤ ਕਦਮਾਂ ਦੇ ਪਿੱਛੇ ਆਖ਼ਰ ਕਾਰਨ ਕੀ ਹੈ, ਇਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂਕਿ ਭਵਿੱਖ ਦੇ ਵਿਚ ਕੋਈ ਹੋਰ ਬੱਚਾ ਮਾਪਿਆਂ ਤੋਂ ਨਾ ਵਿੱਛੜੇ।

ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News