ਮਾਪਿਆਂ ਦੇ ਸਾਹਮਣੇ ਮੌਤ ਦੇ ਮੂੰਹ ਵਿਚ ਗਈ 4 ਸਾਲਾ ਬੱਚੀ, ਮਿੰਟਾਂ ’ਚ ਵਾਪਰ ਗਿਆ ਭਾਣਾ

Tuesday, Oct 03, 2023 - 11:06 AM (IST)

ਮਾਪਿਆਂ ਦੇ ਸਾਹਮਣੇ ਮੌਤ ਦੇ ਮੂੰਹ ਵਿਚ ਗਈ 4 ਸਾਲਾ ਬੱਚੀ, ਮਿੰਟਾਂ ’ਚ ਵਾਪਰ ਗਿਆ ਭਾਣਾ

ਗਿੱਦੜਬਾਹਾ (ਮਨੀਸ਼) : ਗਿੱਦੜਬਾਹਾ-ਮਲੋਟ ਰੋਡ ’ਤੇ ਰਿਲਾਇੰਸ ਪੰਪ ਦੇ ਨਜ਼ਦੀਕ ਦੁਪਹਿਰ ਸੜਕ ਕਿਨਾਰੇ ਵਾਹਨ ਦਾ ਇੰਤਜ਼ਾਰ ਕਰ ਰਹੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਇਕ ਬੱਚੀ ਨੂੰ ਤੇਜ਼ ਰਫ਼ਤਾਰ ਅਣਪਛਾਤੀ ਬੋਲੈਰੋ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ 4 ਸਾਲਾ ਪੂਜਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਚ. ਕੇ. ਪੋਲਟਰੀ ਫਾਰਮ ’ਤੇ ਕੰਮ ਕਰਦਾ ਪ੍ਰਵਾਸੀ ਮਜ਼ਦੂਰ ਦੇਸ ਰਾਜ ਆਪਣੀ ਪਤਨੀ ਆਰਤੀ, ਲੜਕਿਆਂ ਅੰਕੁਸ਼ (6 ਸਾਲ) ਤੇ ਅਮਿਤ (3 ਸਾਲ) ਅਤੇ ਲੜਕੀ ਪੂਜਾ (4 ਸਾਲ) ਮੂਲ ਨਿਵਾਸੀ ਪਿੰਡ ਸਰਫਰਾ, ਜ਼ਿਲ੍ਹਾ ਸੁਜਾਨਪੁਰ (ਉੱਤਰ ਪ੍ਰਦੇਸ਼) ਨਾਲ ਸੜਕ ਕਿਨਾਰੇ ਵਾਹਨ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਇਸੇ ਦੌਰਾਨ ਗਿੱਦੜਬਾਹਾ ਤੋਂ ਮਲੋਟ ਵੱਲ ਜਾ ਰਹੀ ਇਕ ਤੇਜ਼ ਰਫ਼ਤਾਰ ਅਣਪਛਾਤੀ ਬੋਲੈਰੋ ਗੱਡੀ ਨੇ ਸੜਕ ਕਿਨਾਰੇ ਖੜ੍ਹੀ ਲੜਕੀ ਪੂਜਾ ਨੂੰ ਆਪਣੀ ਲਪੇਟ ਵਿਚ ਲੈ ਗਿਆ।

ਇਹ ਵੀ ਪੜ੍ਹੋ : ਨਾਬਾਲਿਗ ਕੁੜੀ ਨਾਲ ਹੱਦਾਂ ਟੱਪ ਰਿਹਾ ਸੀ ਹਵਸ ਦਾ ਭੁੱਖਾ, ਹਾਲਾਤ ਦੇਖ ਪਿਓ ਦੇ ਉੱਡੇ ਹੋਸ਼

ਹਾਦਸਾ ਇੰਨਾ ਭਿਆਨਕ ਸੀ ਕਿ ਪੂਜਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਹਾਦਸੇ ਤੋਂ ਬਾਅਦ ਬੋਲੈਰੋ ਚਾਲਕ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਣ ਤੇ ਸ੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਨੇ ਲੜਕੀ ਪੂਜਾ ਦੀ ਲਾਸ਼ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾਇਆ ਜਦੋਂਕਿ ਥਾਣਾ ਗਿੱਦੜਬਾਹਾ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਕਤਲ ਕੀਤੀਆਂ ਤਿੰਨ ਸਕੀਆਂ ਭੈਣਾਂ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Gurminder Singh

Content Editor

Related News