ਭਿੱਖੀਵਿੰਡ ਦੇ ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ, 2 ਮਹੀਨਿਆਂ ਦੀ ਬੱਚੀ ਦੇ ਤਿੰਨ ਟੀਕੇ ਲਗਾਉਣ ਕਾਰਨ ਹੋਈ ਮੌਤ
Friday, Mar 17, 2023 - 06:07 PM (IST)

ਭਿੱਖੀਵਿੰਡ (ਵਿਜੇ): ਭਿੱਖੀਵਿੰਡ ਦੇ ਮਿੰਨੀ ਪੀ ਐੱਚ ਸੀ ਸਰਕਾਰੀ ਹਸਪਤਾਲ ਵੱਲੋਂ ਨਵ ਜਨਮੇ ਬੱਚਿਆਂ ਨੂੰ ਟੀਕੇ ਲਗਾਏ ਗਏ। ਜਿਸ ਵਿਚ ਰਹਿਮਤਪ੍ਰੀਤ ਕੌਰ ਨਾਂ ਦੀ 2 ਮਹੀਨੇ ਦੀ ਨਵ ਜਨਮੀ ਬੱਚੀ ਨੂੰ ਡੇਢ ਮਹੀਨੇ ਬਾਅਦ ਲੱਗਣ ਵਾਲੇ 3 ਟੀਕੇ ਇਕੱਠੇ ਲਗਾਏ ਗਏ, ਜਿਸ ਤੋਂ ਬਾਅਦ ਉਸ ਬੱਚੀ ਦੀ ਹਾਲਤ ਹੋਲੀ-ਹੋਲੀ ਵਿਗੜਦੀ ਗਈ ਅਤੇ ਰਾਤ ਡੇਢ ਵੱਜੇ ਬੱਚੀ ਦੇ ਨੱਕ 'ਚੋਂ ਖੂਨ ਆਉਣ ਕਰਕੇ ਉਸ ਦੀ ਹਾਲਤ ਗੰਭੀਰ ਹੋ ਗਈ। ਇਸ ਦੌਰਾਨ ਬੱਚੀ ਨੂੰ ਇਲਾਜ ਲਈ ਤੁਰੰਤ ਨਿਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਹਜ਼ਾਰਾਂ ਏਕੜ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛੀ
ਇਸ ਬਾਰੇ ਮ੍ਰਿਤਕ ਬੱਚੀ ਦੇ ਪਿਤਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਬੱਚੀ ਦਾ ਜਨਮ 16 ਜਨਵਰੀ ਨੂੰ ਹੋਇਆ ਸੀ। ਕੱਲ੍ਹ ਉਨ੍ਹਾਂ ਨੂੰ ਆਸ਼ਾ ਵਰਕਰ ਨੇ ਫੋਨ ਕੀਤਾ ਕਿ ਡੇਢ ਮਹੀਨੇ ਬਾਅਦ ਲੱਗਣ ਵਾਲੇ ਟੀਕੇ ਬੱਚਿਆਂ ਨੂੰ ਲਗਾਏ ਜਾ ਰਹੇ ਹਨ, ਤੁਸੀਂ ਵੀ ਆਪਣੀ ਬੱਚੀ ਨੂੰ ਟੀਕੇ ਲਗਵਾ ਲਿਓ। ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਨੂੰ ਸਰਕਾਰੀ ਹਸਪਤਾਲ 'ਚੋਂ ਟੀਕੇ ਲਗਵਾਏ ਅਤੇ ਬੱਚੀ ਦੀ ਹਾਲਤ ਵਿਗੜਦੀ ਗਈ। ਹਾਲਤ ਵਿਗੜਨ ਨਾਲ ਬੱਚੀ ਦੇ ਨੱਕ 'ਚੋਂ ਖੂਨ ਵੀ ਨਿਕਲ ਰਿਹਾ ਸੀ। ਮਨਪ੍ਰੀਤ ਸਿੰਘ ਦੱਸਿਆ ਕਿ ਰਾਤ ਅਸੀਂ ਬੱਚੀ ਨੂੰ ਨਿਜੀ ਹਸਪਤਾਲ ਵੀ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਅੱਤਵਾਦੀਆਂ ਵਲੋਂ ਲਾਹੌਰ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ ਨੂੰ ਉਡਾਉਣ ਦੀ ਧਮਕੀ
ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਕੋਈ ਸੁਚੱਜਾ ਇਲਾਜ ਨਹੀਂ ਕੀਤਾ ਜਾਂਦਾ। ਇਥੇ ਸਿਰਫ਼ ਮਰੀਜਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਨਾ ਹੀ ਲੋਕਾਂ ਦੀ ਸਾਰ ਨਹੀਂ ਲਈ ਜਾਂਦੀ ਹੈ। ਇਸ ਬਾਰੇ ਜਦੋਂ ਟੀਕੇ ਲਗਾਉਣ ਵਾਲੀ ਐਨਮ ਨਰਸ ਰਾਜਬੀਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ 9 ਸਾਲ ਹੋ ਗਏ ਨੌਕਰੀ ਕਰਦੇ ਅਤੇ ਉਨ੍ਹਾਂ ਪੂਰੇ ਤਜ਼ਰਬੇ ਨਾਲ ਹੀ ਟੀਕੇ ਲਗਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੱਲ 8 ਬੱਚਿਆਂ ਨੂੰ ਇਸ ਤਰ੍ਹਾਂ ਦੇ ਟੀਕੇ ਲਗਾਏ ਪਰ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਈ, ਬੱਚੀ ਦੀ ਮੌਤ ਕਿਸੇ ਹੋਰ ਵਜਾ ਕਰਕੇ ਹੋਈ ਹੈ। ਜੇਕਰ ਬੱਚੀ ਦਾ ਪਰਿਵਾਰ ਕੋਈ ਵਿਭਾਗੀ ਜਾਂਚ ਕਰਵਾਉਂਦਾ ਚਾਹੁੰਦਾ ਹੈ ਤਾਂ ਉਹ ਤਿਆਰ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।