ਏ. ਐੱਸ. ਆਈ. ਦੀ ਕੋਰੋਨਾ ਨਾਲ ਮੌਤ, ਮਰਨ ਤੋਂ ਬਾਅਦ ਆਈ ਰਿਪੋਰਟ

08/22/2020 8:07:19 PM

ਲੰਬੀ/ਮਲੋਟ,(ਜੁਨੇਜਾ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਸ 'ਚ ਤਾਇਨਾਤ ਕੋਰੋਨਾ ਪੇਜ਼ਟਿਵ ਇਕ ਏ. ਐੱਸ. ਆਈ. ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਰਮਬੀਰ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਸ 'ਚ ਤਾਇਨਾਤ ਸੀ। ਜਿਸ ਨੂੰ ਪਿਛਲੇ ਤਿੰਨ ਚਾਰ ਦਿਨਾਂ ਤੋਂ ਬੁਖਾਰ ਆਦਿ ਦੀ ਤਕਲੀਫ ਸੀ। ਕੱਲ ਦੁਪਿਹਰ ਤੋਂ ਬਾਅਦ ਪਰਿਵਾਰ ਵੱਲੋਂ ਉਸਨੂੰ ਆਲਮਵਾਲਾ ਸਿਹਤ ਕੇਂਦਰ 'ਚ ਕੋਰੋਨਾ ਦੇ ਟੈਸਟ ਲਈ ਲਿਜਾਇਆ ਗਿਆ ਜਿਥੇ ਸਬੰਧਤ ਟੀਮ ਨੇ ਉਸਨੂੰ ਭਲਕੇ ਲੈ ਕੇ ਆਉਣ ਦਾ ਕਹਿ ਕੇ ਘਰ ਵਾਪਸ ਕਰ ਦਿੱਤਾ। ਅੱਜ ਸਵੇਰੇ ਤੜਕੇ ਉਸਦੀ ਪਿੰਡ ਬੁਰਜਸਿੱਧਵਾਂ ਵਿਖੇ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਉਸਦੇ ਪੋਸਟ ਮਾਰਟਮ ਲਈ ਮਲੋਟ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਕੋਰੋਨਾ ਟੈਸਟ ਕੀਤਾ ਗਿਆ ਜਿਸ ਦੀ ਰਿਪੋਰਟ ਬਾਅਦ ਵਿਚ ਪਾਜ਼ੇਟਿਵ ਆਈ। ਇਸ ਦੀ ਪੁਸ਼ਟੀ ਮਲੋਟ ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਡਾ. ਗੁਰਚਰਨ ਸਿੰਘ ਨੇ ਕਰਦਿਆਂ ਕਿਹਾ ਕਿ ਬੇਸ਼ੱਕ ਕੋਰੋਨਾ ਮਰੀਜ਼ ਦਾ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਪਰ ਪਰਿਵਾਰ ਦੇ ਜੋਰ ਪਾਉਣ 'ਤੇ ਉਸਦਾ ਪੋਸਟਮਾਰਟਮ ਵੀ ਕੀਤਾ ਗਿਆ। ਐੱਸ. ਐੱਮ. ਓ. ਦਾ ਕਹਿਣਾ ਹੈ ਕਿ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਨੂੰ ਦੋ ਕਿੱਟਾ ਮੁਹਈਆਂ ਕਰਵਾਈਆਂ ਗਈਆਂ ਹਨ।
ਉਧਰ ਸਿਵਲ ਸਰਜਨ ਡਾ. ਐੱਸ. ਐੱਨ. ਸਿੰਘ ਨੇ ਇਸ ਬਾਰੇ ਅਗਿਆਤਨਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਬੰਧਤ ਡਾਕਟਰ ਤੋਂ ਇਸ ਦੀ ਰਿਪੋਰਟ ਲੈਣਗੇ ਜਿਸ ਦਾ ਇਕ ਘੰਟੇ ਬਾਅਦ ਪਤਾ ਲੱਗੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਹ ਕੋਰੋਨਾ ਪਾਜ਼ੇਟਿਵ ਆਇਆ ਤਾਂ ਉਸਦਾ ਪੋਸਟ ਮਾਰਟਮ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਆਲਮਵਾਲਾ ਹਸਪਤਾਲ ਵੱਲੋਂ ਇਸ ਮਰੀਜ਼ ਨੂੰ ਕੱਲ ਹੀ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਨ ਬਣਦਾ ਸੀ। ਇਹ ਵੀ ਪਤਾ ਲੱਗਾ ਕਿ ਏ. ਐੱਸ. ਆਈ. ਨੂੰ ਸ਼ੂਗਰ ਦੀ ਵੀ ਸਮੱਸਿਆ ਸੀ।


Bharat Thapa

Content Editor

Related News