ਜਲੰਧਰ ''ਚ 98 ਡਾਕਖ਼ਾਨੇ ਕੀਤੇ ਗਏ ਮਰਜ਼, ਪਿਨ ਕੋਡ ਵੀ ਬਦਲੇ, ਆਧਾਰ ਕਾਰਡ ''ਤੇ ਕਰਵਾਉਣਾ ਪਵੇਗਾ ਅਪਡੇਟ

Wednesday, Aug 17, 2022 - 06:50 PM (IST)

ਜਲੰਧਰ ''ਚ 98 ਡਾਕਖ਼ਾਨੇ ਕੀਤੇ ਗਏ ਮਰਜ਼, ਪਿਨ ਕੋਡ ਵੀ ਬਦਲੇ, ਆਧਾਰ ਕਾਰਡ ''ਤੇ ਕਰਵਾਉਣਾ ਪਵੇਗਾ ਅਪਡੇਟ

ਜਲੰਧਰ- ਜਲੰਧਰ ਵਿਚ ਡਾਕਖ਼ਾਨਿਆਂ ਦਾ ਪੁਨਰਗਠਨ ਕਰਨ ਕਰਕੇ 98 ਡਾਕਖ਼ਾਨਿਆਂ ਨੂੰ ਦੂਜੇ ਡਾਕਖ਼ਾਨਿਆਂ ਵਿਚ ਮਿਲਾ ਦਿੱਤਾ ਗਿਆ ਹੈ ਕਿਉਂਕਿ ਕਈ ਡਾਕਖ਼ਾਨੇ ਇਕੋ ਇਮਾਰਤ ਵਿੱਚ ਚੱਲ ਰਹੇ ਸਨ। ਇਸ ਕਾਰਨ ਸ਼ਹਿਰ ਦੇ 80 ਵਾਰਡਾਂ ਵਿਚ 500 ਤੋਂ ਵੱਧ ਇਲਾਕਿਆਂ ਨੂੰ ਹੁਣ ਨਵੇਂ ਪਿਨ ਕੋਡ ਦੇ ਨਾਲ ਅਡਰੈੱਸ ਵਿਖਾਉਣੇ ਹੋਣਗੇ। ਸ਼ਹਿਰ ਵਿਚ ਕਰੀਬ ਅੱਧੇ ਡਾਕਖ਼ਾਨਿਆਂ ਵਿਚ ਹੀ ਕੰਮ ਹੋਵੇਗਾ। ਪੋਸਟ ਮਾਸਟਰ ਭੀਮ ਸਿੰਘ ਪੰਚਾਲ ਨੇ ਦੱਸਿਆ ਕਿ ਆਧਾਰ ਕਾਰਡ 'ਤੇ ਪਿੰਨ ਕੋਡ ਜ਼ਰੂਰ ਬਦਲਿਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 500 ਤੋਂ ਵੱਧ ਖੇਤਰਾਂ ਨੂੰ ਹੁਣ ਨਵੇਂ ਪਿੰਨ ਕੋਡ ਆਪਣੇ ਪਤੇ ਵਿਚ ਸ਼ਾਮਲ ਕਰਨੇ ਪੈਣਗੇ ਕਿਉਂਕਿ ਪਿਨ ਕੋਰਡ ਦੀ ਵਰਤੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੋਂ ਲੈ ਕੇ ਬੈਂਕਿੰਗ ਅਤੇ ਸਟਾਫ਼ ਦੀ ਭਰਤੀ ਆਦਿ ਤੱਕ ਆਨਲਾਈਨ ਅਰਜ਼ੀਆਂ ਵਿੱਚ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਨਵੇਂ ਜਾਰੀ ਕੀਤੇ ਗਏ ਪਿਨ ਕੋਰਡ ਦੇ ਆਧਾਰ 'ਤੇ ਆਧਾਰ ਕਾਰਡ ਅਪਡੇਟ ਕਰਵਾਉਣਾ ਜ਼ਰੂਰੀ ਹੋਵੇਗਾ। ਪੋਸਟ ਮਾਸਟਰ ਭੀਮ ਸਿੰਘ ਨੇ ਦੱਸਿਆ ਕਿ ਆਧਾਰ ਅਪਡੇਟ ਕਰਨ ਦੀ ਸਹੂਲਤ ਡਾਕਖ਼ਾਨਿਆਂ ਅਤੇ ਸੇਵਾ ਕੇਂਦਰਾਂ ਵਿਚ ਮੁਹੱਈਆ ਕਰਵਾਈ ਗਈ ਹੈ। ਆਧਾਰ ਅਪਡੇਟ ਕਰਵਾਉਣ ਲਈ 50 ਰੁਪਏ ਦੀ ਫ਼ੀਸ ਰੱਖੀ ਗਈ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ

144003 ਮਾਡਲ ਟਾਊਨ ਉੱਪ ਡਾਕਟਰ ਦੇ ਅਧੀਨ ਆਉਣ ਵਾਲੇ ਲੋਕ ਹੁਣ 144001 ਦੇ ਅਧੀਨ ਆਉਣਗੇ। ਮੇਨ ਪੋਸਟ ਅਧੀਨ ਜੀ. ਟੀ. ਬੀ. ਨਗਰ, ਰਾਜਾ ਗਾਰਡਨ, ਮਿੱਠਾਪੁਰ, ਅਲੀਪੁਰ, ਕੋਲਡ ਸਟੋਰ, ਦੂਰਦਰਸ਼ਨ ਹਾਈਟਸ, ਨਿਊ ਦਿਆਲ ਨਗਰ, ਭਾਰਗਵ ਕੈਂਪ, ਅਵਤਾਰ ਨਗਰ, ਨਿਊ ਮਾਡਲ ਟਾਊਨ, ਮਾਡਲ ਟਾਊਨ ਅਤੇ ਨਾਲ ਲੱਗਦੀਆਂ ਕਲੋਨੀਆਂ ਦੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਵਾਉਣਾ ਜ਼ਰੂਰੀ ਹੋਵੇਗਾ।

144004 ਇੰਡਸਟੀਰਅਲ ਟਾਊਨ ਉੱਪ ਡਾਕ ਘਲ ਦੇ ਅਧੀਨ ਆਉਣ ਵਾਲੇ ਲੋਕ 144008 ਦੇ ਅਧੀਨ ਆਉਣਗੇ। ਇੰਡਸਟਰੀਅਲ ਟਾਊਨ ਸਬ ਪੋਸਟ ਆਫਿਸ ਅਧੀਨ ਆਉਣ ਵਾਲਾ ਖੇਤਰ, ਜੋ ਹੁਣ 144008 ਵਿੱਚ ਅਨਾਜ ਮੰਡੀ ਪੋਸਟ ਆਫਿਸ ਅਧੀਨ ਆਵੇਗਾ। ਸੋਡਲ ਰੋਡ, ਪ੍ਰੀਤ ਨਗਰ, ਇੰਡਸਟਰੀਅਲ ਏਰੀਆ, ਸ਼ਿਵ ਨਗਰ, ਅਸ਼ੋਕ ਨਗਰ, ਟਾਂਡਾ ਰੋਡ, ਸ੍ਰੀ ਦੇਵੀ ਤਾਲਾਬ ਰੋਡ, ਕਿਸ਼ਨਪੁਰਾ, ਅਜੀਤ ਨਗਰ, ਲਕਸ਼ਮੀਪੁਰਾ, ਪ੍ਰੇਮ ਨਗਰ, ਦਾਦਾ ਕਾਲੋਨੀ, ਗਲੋਬ ਕਾਲੋਨੀ, ਗਾਂਧੀ ਨਗਰ, ਸ਼ਿਵ ਬਿਹਾਰ, ਸ਼ੰਕਰ ਗਾਰਡਨ, ਜੇ. ਐੱਮ. ਪੀ. ਨਗਰ, ਵਿਕਾਸ ਪੁਰੀ, ਅਮਨ ਨਗਰ, ਐੱਮ. ਬੀ. ਡੀ ਕਾਲੋਨੀ, ਨਾਲ ਲੱਗਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਵਾਉਣਾ ਜ਼ਰੂਰੀ ਹੋਵੇਗਾ।

144009 ਚੁਗਿੱਟੀ ਸਬ ਪੋਸਟ ਆਫ਼ਿਸ ਅਧੀਨ ਆਉਂਦੇ ਇਲਾਕੇ ਦੇ ਲੋਕ ਹੁਣ ਪਿੰਨ ਕੋਡ 144001 ਲਿਖਣਗੇ। ਅਜਿਹੇ 'ਚ ਮੁੱਖ ਡਾਕਘਰ ਅਧੀਨ ਪੈਂਦੇ ਚੁਗਿੱਟੀ, ਗੁਰੂ ਨਾਨਕਪੁਰਾ ਪੂਰਬੀ, ਗੁਰੂ ਨਾਨਕਪੁਰਾ ਵੈਸਟ, ਕਰੋਲ ਬਾਗ, ਪ੍ਰਤਾਪ ਪੈਲੇਸ, ਲਾਡੋਵਾਲੀ ਰੋਡ, ਜੀ.ਟੀ.ਰੋਡ ਬਾਈਪਾਸ, ਬੇਅੰਤ ਨਗਰ, ਕੋਟ ਰਾਮ ਦਾਸ, ਮੋਹਨ ਵਿਹਾਰ ਅਤੇ ਨਾਲ ਲਗਦੇ ਸਾਰੇ ਇਲਾਕਿਆਂ ਦੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਵਾਉਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ: ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਦਿੱਤੀ ਧਮਕੀ

144022 ਅਰਬਨ ਅਸਟੇਟ ਅਧੀਨ ਸਬ ਪੋਸਟ ਆਫ਼ਿਸ ਹੁਣ ਹੈੱਡ ਪੋਸਟ ਆਫ਼ਿਸ 144005 ਜਲੰਧਰ ਛਾਉਣੀ ਅਧੀਨ ਆ ਗਿਆ ਹੈ। ਅਜਿਹੀ ਸਥਿਤੀ ਵਿੱਚ ਕੁੱਕੜਪਿੰਡ, ਕੋਟ ਕਲਾਂ, ਖਜੂਰਲਾ, ਅਲੀਪੁਰ, ਸੋਫੀਪਿੰਡ, ਬੰਬਿਆਲ, ਖੁਸਰੋਪੁਰ, ਅਰਬਨ ਅਸਟੇਟ ਫੇਜ਼-1, ਅਰਬਨ ਅਸਟੇਟ ਫੇਜ਼-2, ਗੜ੍ਹਾ, ਪਿੰਡ ਸੁਭਾਨਾ ਦੇ ਲੋਕਾਂ ਨੂੰ ਆਧਾਰ ਕਾਰਡ ਅਪਡੇਟ ਕਰਵਾਉਣਾ ਹੋਵੇਗਾ।

144021 ਬਸਤੀ ਬਾਵਾ ਖੇਲ ਸਬ ਪੋਸਟ ਆਫਿਸ ਦੇ ਅਧੀਨ ਖੇਤਰਾਂ ਨੂੰ 144002 ਬਸਤੀ ਗੁਜ਼ਾਂ ਸਬ ਪੋਸਟ ਆਫ਼ਿਸ ਨਾਲ ਮਿਲਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ

ਮਰਜ ਕੀਤੇ ਗਏ ਡਾਕਖ਼ਾਨੇ
ਨਿਊ ਰੇਲਵੇ ਕਾਲੋਨੀ ਹੋਈ ਚੁਗਿੱਟੀ ਵਿਚ ਮਰਜ
ਪ੍ਰੀਤ ਨਗਰ ਹੋਇਆ ਲੰਮਾ ਪਿੰਡ ਡਾਕਖਾਨੇ ਵਿੱਚ ਮਰਜ
ਬਾਵਾ ਖੇਲ ਸਬ-ਪੋਸਟ ਆਫ਼ਿਸ ਹੁਣ ਬਸਤੀ ਗੁਜ਼ਾਂ ਵਿੱਚ ਮਰਜ

ਹੁਣ ਇਨ੍ਹਾਂ ਦੀ ਡਿਲਿਵਰੀ ਹੋਵੇਗੀ ਮਰਜ਼ 
ਇੰਡਸਟਰੀਅਲ ਟਾਊਨ ਦਾ ਉੱਪ ਡਾਕ ਘਰ ਗ੍ਰੇਨ ਮਾਰਕਿਟ 'ਚ 
ਮਾਡਲ ਟਾਊਨ ਉੱਪ ਡਾਕ ਘਰ ਮੇਨ ਪੋਸਟ ਆਫਿਸ 'ਚ 
ਅਰਬਨ ਅਸਟੇਟ ਉੱਪ ਡਾਕ ਘਰ ਮੇਨ ਪੋਸਟ ਆਫਿਸ 'ਚ

ਇਹ ਵੀ ਪੜ੍ਹੋ: ਆਦਮਪੁਰ 'ਚ ਵੱਡੀ ਵਾਰਦਾਤ, 8 ਮਹੀਨੇ ਦੀ ਬੱਚੀ ਦਾ ਗਲਾ ਘੁੱਟ ਕੇ ਕੀਤਾ ਕਤਲ, ਝਾੜੀਆਂ 'ਚ ਸੁੱਟੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News