ਫ਼ਿਰੋਜ਼ਪੁਰ ਸਰਹੱਦ ਨੇੜਿਓਂ 964 ਗ੍ਰਾਮ ਆਈਸ ਡਰੱਗ ਅਤੇ ਡਰੋਨ ਬਰਾਮਦ
Thursday, Aug 20, 2026 - 10:49 AM (IST)
ਫਿਰੋਜ਼ਪੁਰ (ਖੁੱਲਰ) : ਭਾਰਤ-ਪਾਕਿ ਸਰਹੱਦ ’ਤੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਸੀਮਾ ਸੁਰੱਖਿਆ ਬਲ ਅਤੇ ਫ਼ਿਰੋਜ਼ਪੁਰ ਪੁਲਸ ਨੂੰ ਇਕ ਸਫ਼ਲਤਾ ਮਿਲੀ ਹੈ। ਇਸ ਸਰਹੱਦੀ ਇਲਾਕੇ ਵਿੱਚੋਂ ਭਾਰੀ ਮਾਤਰਾ ਵਿਚ ਆਈਸ ਡਰੱਗਜ਼ ਅਤੇ ਇਕ ਡਰੋਨ ਬਰਾਮਦ ਕੀਤਾ ਗਿਆ ਹੈ। ਇਸ ਸਬੰਧ 'ਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜੋਗਿੰਦਰ ਸਿੰਘ ਕੰਪਨੀ ਕਮਾਂਡਰ, ਬੀ. ਐੱਸ. ਐੱਫ਼. ਬੀ. ਓ. ਪੀ. ਚੌਂਕੀ ਸ਼ਾਮੇ ਕੇ ਫ਼ਿਰੋਜ਼ਪੁਰ ਦੀ ਅਗਵਾਈ 'ਚ ਬੀ. ਐੱਸ. ਐੱਫ਼. ਕਰਮਚਾਰੀਆਂ ਵੱਲੋਂ ਇਲਾਕੇ 'ਚ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪਿੰਡ ਟੇਂਡੀ ਵਾਲਾ ਦੇ ਖੇਤਾਂ 'ਚ ਡਰੋਨ ਦੀ ਐਕਟੀਵਿਟੀ ਵੇਖੀ ਗਈ। ਬੀ. ਐੱਸ. ਐੱਫ. ਅਤੇ ਪੁਲਸ ਨੇ ਦੱਸਿਆ ਕਿ ਸਰਚ ਅਭਿਆਨ ਦੌਰਾਨ ਖੇਤਾਂ ਵਿੱਚੋਂ ਪੈਕਟ ਬਰਾਮਦ ਹੋਇਆ, ਜਿਸ ਵਿੱਚੋਂ 964 ਗ੍ਰਾਮ ਆਈਸ ਡਰੱਗਜ਼ ਅਤੇ 1 ਡਰੋਨ ਮਾਰਕਾ ਡੀ.ਜੇ.ਆਈ. ਮੈਵਿਕ 4 ਪਰੋ ਬਰਾਮਦ ਕੀਤਾ ਗਿਆ।
ਬੀ. ਐੱਸ. ਐਫ. ਦੇ ਜਵਾਨਾਂ ਨੇ ਦੱਸਿਆ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ਅੰਦਰ ਸਰਹੱਦ ਪਾਰੋਂ ਨਸ਼ੇ ਦੀ ਖ਼ੇਪ ਭੇਜਣ ਲਈ ਡਰੋਨ ਦੀ ਵਰਤੋਂ ਕੀਤੀ ਗਈ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਸਮਾਂ ਰਹਿੰਦੇ ਨਾਕਾਮ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਵੱਲੋਂ ਇਲਾਕੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਇਹ ਖ਼ੇਪ ਪ੍ਰਾਪਤ ਕਰਨ ਵਾਲੇ ਸਥਾਨਕ ਤਸਕਰਾਂ ਦਾ ਪਤਾ ਲਗਾਇਆ ਜਾ ਸਕੇ।
