ਸਿਰਸਾ ''ਚ 24 ਘੰਟਿਆਂ ''ਚ 95 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Tuesday, Aug 11, 2020 - 08:53 PM (IST)

ਸਿਰਸਾ, (ਲਲਿਤ)- ਸਿਰਸਾ ’ਚ ਵੱਧਦੇ ਕੋਰੋਨਾ ਦੇ ਕਹਿਰ ਦਾ ਅਸਰ ਹੈ ਕਿ ਪਿਛਲੇ 24 ਘੰਟਿਆਂ ’ਚ 95 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇੰਨ੍ਹਾਂ ’ਚੋਂ ਪੰਜਾਬ ਦੇ ਨਾਲ ਲੱਗਦੇ ਇਲਾਕੇ ਮੰਡੀ ਡੱਬਵਾਲੀ ’ਚ ਸਭ ਤੋਂ ਜ਼ਿਆਦਾ 41 ਨਵੇਂ ਕੇਸ ਮਿਲੇ ਹਨ। ਨਵੇਂ ਮਿਲੇ ਕੋਰੋਨਾ ਕੇਸਾਂ ’ਚ ਕੋਰਟ ਕੰਪਲੈਕਸ ਸਿਰਸਾ 1, ਐਡੀਸ਼ਨਲ ਮੰਡੀ ਸਿਰਸਾ 1, ਪਿੰਡ ਕੇਹਰਵਾਲਾ 1, ਪਿੰਡ ਬਰੂਵਾਲੀ 2, ਏਲਨਾਬਾਦ 1, ਡੱਬਵਾਲੀ ਦੇ ਵਾਰਡ ਨੰ. 19 ’ਚ 4, ਵਾਰਡ ਨੰ. 21 ’ਚ 9, ਵਾਰਡ ਨੰ. 2 ’ਚ 20, ਵਾਰਡ ਨੰ. 9 ’ਚ 7, 1 ਐੱਚ. ਸੀ. ਡਬਲਯੂ. ਸਣੇ ਹੋਰ ਸ਼ਾਮਲ ਹਨ। ਸਿਵਲ ਸਰਜਨ ਡਾਕਟਰ ਸੁਰਿੰਦਰ ਨੈਨ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ 35 ਕੇਸ ਪਾਜ਼ੇਟਿਵ ਮਿਲੇ ਹਨ ਅਤੇ ਮੰਗਲਵਾਰ ਨੂੰ ਸਵੇਰੇ 60 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਸਿਰਸਾ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 670 ਪੁੱਜ ਗਈ ਹੈ। ਸਿਹਤ ਵਿਭਾਗ ਵਲੋਂ ਜਿਹੜੀ ਗਾਈਡਲਾਈਨ ਜਾਰੀ ਕੀਤੀ ਗਈ ਹੈ ਲੋਕਾਂ ਵਲੋਂ ਉਸਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ, ਜਿਸਦਾ ਨਤੀਜਾ ਹੈ ਕਿ ਕੋਰੋਨਾ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ 13 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ।


Bharat Thapa

Content Editor

Related News