900 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਗ੍ਰਿਫਤਾਰ

Monday, Aug 14, 2017 - 07:38 AM (IST)

900 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਗ੍ਰਿਫਤਾਰ

ਜਲੰਧਰ,(ਪ੍ਰੀਤ)¸ ਕਪੂਰਥਲਾ ਲਿਜਾਈਆਂ ਜਾ ਰਹੀਆਂ 900 ਪੇਟੀਆਂ ਨਾਜਾਇਜ਼ ਸ਼ਰਾਬ ਪੁਲਸ ਨੇ ਬਰਾਮਦ ਕਰ ਲਈਆਂ। ਪੁਲਸ ਨੇ ਦੋ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਏ. ਸੀ. ਪੀ. ਵੈਸਟ ਕੈਲਾਸ਼ ਚੰਦਰ ਨੇ ਦੱਸਿਆ ਕਿ ਥਾਣਾ ਬਸਤੀ ਖੇਲ ਦੇ ਇੰਸਪੈਕਟਰ ਨਰੇਸ਼ ਜੋਸ਼ੀ ਦੀ ਅਗਵਾਈ ਵਿਚ ਏ. ਐੱਸ. ਆਈ. ਨਰਿੰਦਰ ਮੋਹਨ ਨੇ ਬਾਬਾ ਬੁੱਢਾ ਜੀ ਨਗਰ ਨਹਿਰ ਦੀ ਪੁਲੀ 'ਤੇ ਨਾਕੇਬੰਦੀ ਦੌਰਾਨ ਟੈਂਪੂ ਅਸ਼ੋਕ ਲੇਲੈਂਡ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿਚੋਂ 900 ਪੇਟੀਆਂ ਸ਼ਰਾਬ ਬਰਾਮਦ ਹੋਈ। ਵਾਹਨ ਚਾਲਕ ਸ਼ਰਾਬ ਸੰਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਪੁਲਸ ਨੇ ਡਰਾਈਵਰ ਬਲਬੀਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਧੜੱਮਾ ਪੱਤੀ, ਸਮਾਣਾ ਪਟਿਆਲਾ ਅਤੇ ਉਸ ਦੇ ਸਾਥੀ ਰਮਨ ਸ਼ਰਮਾ ਪੁੱਤਰ ਉਂਕਾਰ ਸ਼ਰਮਾ ਵਾਸੀ ਬਸਤੀ ਦਾਨਿਸ਼ਮੰਦਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਖਿਲਾਫ ਐਕਸਾਈਜ਼ ਐਕਟ ਦੀ ਧਾਰਾ 61 ਅਧੀਨ ਕੇਸ ਦਰਜ ਕੀਤਾ ਗਿਆ ਹੈ। ਏ. ਸੀ. ਪੀ. ਕੈਲਾਸ਼ ਚੰਦਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।


Related News