NGT ਚੇਅਰਪਰਸਨ ਦਾ ਦਾਅਵਾ, ਗਿੱਲਾ-ਸੁੱਕਾ ਕੂੜਾ ਵੱਖਰਾ ਕਰਨ ਨਾਲ 90 ਫ਼ੀਸਦੀ ਪ੍ਰਦੂਸ਼ਣ ਤੋਂ ਮਿਲ ਸਕਦੀ ਹੈ ਨਿਜ਼ਾਤ

Wednesday, Dec 28, 2022 - 12:09 AM (IST)

NGT ਚੇਅਰਪਰਸਨ ਦਾ ਦਾਅਵਾ, ਗਿੱਲਾ-ਸੁੱਕਾ ਕੂੜਾ ਵੱਖਰਾ ਕਰਨ ਨਾਲ 90 ਫ਼ੀਸਦੀ ਪ੍ਰਦੂਸ਼ਣ ਤੋਂ ਮਿਲ ਸਕਦੀ ਹੈ ਨਿਜ਼ਾਤ

ਸ਼ਾਹਕੋਟ (ਤ੍ਰੇਹਨ, ਅਰਸ਼ਦੀਪ)- ਐੱਨ.ਜੀ.ਟੀ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਗਿੱਲਾ ਤੇ ਸੁੱਕਾ ਕੂੜਾ ਵੱਖ ਕਰ ਦੇਈਏ ਤਾਂ 90 ਫ਼ੀਸਦੀ ਪ੍ਰਦੂਸ਼ਣ ਦੀ ਸਮੱਸਿਆ ਹੱਲ ਹੋ ਸਕਦੀ ਹੈ। ਉਹ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਮੁਲਾਨਾ ਵਿਚ ਵਾਤਾਵਰਣ ਦੇ ਪ੍ਰਦੂਸ਼ਣ ਤੇ ਟਿਕਾਊ ਵਿਕਾਸ ਬਾਰੇ ਹੋਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਸੈਮੀਨਾਰ 'ਚ ਬੁਲਾਰਿਆਂ ਨੇ ਦੇਸ਼ ਵਿਚ ਸੀਚੇਵਾਲ ਮਾਡਲ ਨੂੰ ਲਾਗੂ ਕਰਨ ਦੀ ਮੰਗ ਕੀਤੀ।

ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ! 40 ਸਾਲਾ ਵਿਅਕਤੀ ਦੀ ਕਰਤੂਤ, 4 ਸਾਲ ਦੀ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਨ.ਜੀ.ਟੀ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਦੱਸਿਆ ਕਿ ਦਿੱਲੀ 'ਚ ਗਾਜ਼ੀਪੁਰ ਦੇ ਕੂੜੇ ਦੇ ਉਚਾਈ 65 ਮੀਟਰ ਹੈ ਜੋ ਕਿ ਕੁਤਬਮੀਨਾਰ ਦੇ ਆਸ ਪਾਸ ਹੈ। ਉਨ੍ਹਾਂ ਦੱਸਿਆ ਕਿ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਕਰਨ ਨਾਲ ਪ੍ਰਦੂਸ਼ਿਤ ਵਾਤਾਵਰਣ ਤੋਂ ਛੁਟਕਾਰਾ ਮਿਲ ਸਕਦਾ ਹੈ। ਇੰਦੌਰ ਸ਼ਹਿਰ ਵਿਚ 100 ਫ਼ੀਸਦੀ ਗਿੱਲੇ ਤੇ ਸੁੱਕੇ ਕੂੜੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਹਰਿਆਣਾ ਨਿਗਰਾਨ ਕਮੇਟੀ ਦੇ ਮੁੱਖੀ ਜਸਟਿਸ ਪ੍ਰੀਤਮਪਾਲ ਨੇ ਕਿਹਾ ਕਿ ਉਹ 3 ਵਾਰ ਸੀਚੇਵਾਲ ਗਏ ਸਨ, ਜਿਥੇ ਉਨ੍ਹਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੰਦੇ ਪਾਣੀ ਦੇ ਨਿਕਾਸ ਦਾ ਢੱਕਵਾਂ ਪ੍ਰਬੰਧ ਕੀਤਾ ਹੋਇਆ ਸੀ ਤੇ ਦੂਸ਼ਿਤ ਪਾਣੀ ਦੀ ਇਕ ਬੂੰਦ ਵੀ ਵਿਅਰਥ ਨਹੀ ਸੀ ਜਾ ਰਹੀ। ਇਸੇ ਤਰ੍ਹਾਂ ਉਨ੍ਹਾਂ ਨੇ ਠੋਸ ਕੂੜੇ ਨੂੰ ਸੰਭਾਲਣ ਲਈ ਦੇਸੀ ਜੁਗਾੜ ਬਣਾ ਕੇ ਪਿੰਡ ਦੇ ਕੂੜੇ ਨੂੰ ਸਮਾਪਤ ਕੀਤਾ। 

ਲੋਕਾਂ ਤੋਂ ਖੋਹਿਆ ਜਾ ਰਿਹਾ ਜਿਊਣ ਦਾ ਅਧਿਕਾਰ - ਸੀਚੇਵਾਲ

PunjabKesari

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੈਮੀਨਾਰ ਵਿਚ ਹਾਜ਼ਰ ਕਾਨੂੰਨ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਉਹ ਆਉਂਦੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਉਸ ਪਾਰਟੀ ਨੂੰ ਵੋਟ ਦੇਣ ਜੋ ਉਨ੍ਹਾਂ ਨੂੰ ਸ਼ੁੱਧ ਹਵਾ ਪਾਣੀ ਤੇ ਖੁਰਾਕ ਦੇਣ ਦਾ ਵਾਅਦਾ ਕਰੇ। ਉਨ੍ਹਾਂ ਕਿਹਾ ਕਿ ਲੋਕਾਂ ਕੋਲੋਂ ਜਿਊਣ ਦੇ ਅਧਿਕਾਰ ਖੋਹੇ ਜਾ ਰਹੇ ਹਨ ਤੇ ਇਸ ਪ੍ਰਤੀ ਪੜ੍ਹੇ ਲਿਖੇ ਲੋਕ ਸੌਂ ਰਹੇ ਹਨ। ਸੀਚੇਵਾਲ ਨੇ ਸਟੇਜ 'ਤੇ ਬੈਠੇ ਜੱਜ ਸਹਿਬਾਨਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਕਾਨੂੰਨ ਦੀ ਰਖਵਾਲੀ ਕਰਨ ਵਾਲਿਆਂ ਕੋਲੋਂ ਵੀ ਉਨ੍ਹਾਂ ਦੇ ਜਿਊਣ ਦੇ ਅਧਿਕਾਰ ਖੋਹੇ ਜਾ ਰਹੇ ਹਨ ਤੇ ਸ਼ਰੇਆਮ 1974 ਦੇ ਐਕਟ ਦੀਆਂ ਧੱਜੀਆਂ ਉੱਡ ਰਹੀਆਂ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਸ਼ੁੱਧ ਹਵਾ ਪਾਣੀ ਤੇ ਖੁਰਾਕ ਦੀ ਸਭ ਨੂੰ ਲੋੜ ਹੈ ਪਰ ਇਸ ਦੀ ਮੰਗ ਕੋਈ ਵੀ ਨਹੀਂ ਕਰ ਰਿਹਾ।

ਇਹ ਖ਼ਬਰ ਵੀ ਪੜ੍ਹੋ - ਠੰਡ ਤੋਂ ਬਚਾਅ ਲਈ ਅੱਗ ਸੇਕਣ ਵਾਲੇ ਸਾਵਧਾਨ! ਕੋਲਿਆਂ ਦੀ ਭੱਠੀ ਕਾਰਨ ਪਰਿਵਾਰ ਦੇ 4 ਜੀਅ ਪੁੱਜੇ ਹਸਪਤਾਲ

ਨਿਗਰਾਨ ਕਮੇਟੀ ਪੰਜਾਬ ਦੇ ਮੁਖੀ ਜਸਟਿਸ ਜਸਬੀਰ ਸਿੰਘ ਨੇ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਅੰਟਾਰਟਿਕਾ ਜਿੱਥੇ ਹਮੇਸ਼ਾ ਤਾਪਮਾਨ ਹਮੇਸ਼ਾ ਮਨਫੀ ਰਹਿੰਦਾ ਹੈ ਉੱਥੇ ਤਾਪਮਾਨ 'ਚ ਆਈ ਗਿਰਾਵਟ ਖ਼ਤਰੇ ਦੀ ਘੰਟੀ ਹੈ। ਹਰਿਆਣਾ ਦੀ ਸਾਬਕਾ ਮੁੱਖ ਸਕੱਤਰ ਉਰਵਸ਼ੀ ਗੁਲਾਟੀ ਨੇ ਕਿਹਾ ਕਿ ਹੁਣ ਡਾਕਟਰ ਇਹ ਸਿਫਾਰਿਸ਼ਾਂ ਕਰਦੇ ਹਨ ਕਿ ਜੇਕਰ ਉਨ੍ਹਾਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਉਹ ਕਣਕ ਨਾ ਖਾਣ ਤੇ ਦੁੱਧ ਨਾ ਪੀਣ। ਬਦਲੀ ਜੀਵਨ ਸ਼ੈਲੀ ਨਾਲ ਘਰਾਂ ਦੇ ਡਿਜ਼ਾਇਨ ਬਦਲ ਗਏ ਹਨ, ਜਿਸ ਨਾਲ ਘਰਾਂ 'ਚ ਰਹਿਣ ਵਾਲੇ ਪੰਛੀ ਦੂਰ ਹੋ ਗਏ ਹਨ ਤੇ ਆਲੇ ਦੁਆਲੇ ਦੇ ਰੁੱਖਾਂ ਦੀਆਂ ਕਿਸਮਾਂ ਬਦਲੀਆਂ ਜਾ ਰਹੀਆਂ ਹਨ ਤੇ ਸਾਡੇ ਦੇਸੀ ਬੀਜ਼ ਖਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਿੱਟੀ ਪਾਣੀ ਸਾਫ ਨਹੀਂ ਰਹੇ ਧਰਤੀ ਹੇਠਲਾ ਪਾਣੀ ਵੀ ਸਾਫ ਨਹੀਂ ਰਿਹਾ ਤੇ ਸਾਡੀ ਹਵਾ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀ ਹੈ, ਪਰ ਇਸ ਵਰਤਾਰੇ ਲਈ ਦੋਸ਼ੀ ਸਿਰਫ ਪੰਜਾਬ, ਹਰਿਆਣਾ ਤੇ ਯੂ.ਪੀ ਨੂੰ ਕਿਹਾ ਜਾ ਰਿਹਾ ਹੈ ਕਿ ਇੱਥੇ ਪਰਾਲੀ ਸਾੜਨ ਨਾਲ ਹੀ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਜਦਕਿ ਇਸ ਦੇ ਕਾਰਨ ਹੋਰ ਵੀ ਹਨ। 

ਇਹ ਖ਼ਬਰ ਵੀ ਪੜ੍ਹੋ - ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਪੰਡਯਾ ਦੀ ਬਜਾਏ ਇਸ ਖਿਡਾਰੀ ਨੂੰ ਮਿਲੀ ਵਨਡੇ ਦੀ ਕਪਤਾਨੀ

ਹੋਰਨਾਂ ਤੋਂ ਇਲਾਵਾ ਇਸ ਸੈਮੀਨਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸੰਬੋਦ ਅਗਰਵਾਲ, ਨਿਗਰਾਨ ਕਮੇਟੀ ਦੇ ਮੈਂਬਰ ਬਾਬੂ ਰਾਮ ਅਤੇ ਸਵਾਮੀ ਪੂਰਵਾਨੰਦ ਨੇ ਸੰਬੋਧਨ ਕੀਤਾ। ਇਸ ਮੌਕੇ ਯੂਨੀਵਰਸਿਟੀ ਦਾ ਸਮੂਹ ਸਟਾਫ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News