9 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਸਮੇਤ 1 ਕਾਬੂ
Wednesday, Aug 02, 2017 - 01:30 AM (IST)
ਬਟਾਲਾ, (ਬੇਰੀ)- ਥਾਣਾ ਰੰਗੜ ਨੰਗਲ ਦੀ ਪੁਲਸ ਨੇ 9 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ. ਮੁਖਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਏ. ਐੱਸ. ਆਈ. ਚਰਨਜੀਤ ਸਿੰਘ, ਸੁਰਜੀਤ ਸਿੰਘ, ਪਲਵਿੰਦਰ ਸਿੰਘ ਤੇ ਏ. ਐੱਸ. ਆਈ. ਮੇਜਰ ਸਿੰਘ ਆਦਿ ਪੁਲਸ ਪਾਰਟੀ ਸਮੇਤ ਪਿੰਡ ਬੁੱਝਿਆਂਵਾਲੀ ਵਿਖੇ ਛਾਪਾ ਮਾਰਿਆ ਤਾਂ ਉਥੇ ਉਕਤ ਵਿਅਕਤੀ ਦੇ ਘਰ ਨੇੜੇ ਸਥਿਤ ਕਮਾਦ 'ਚ ਲੁਕਾ ਕੇ ਰੱਖੀ 9 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਮਾਰਕਾ ਕੈਸ਼ ਬਰਾਮਦ ਕੀਤੀ। ਐੱਸ. ਐੱਚ. ਓ. ਮੁਖਤਾਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਥਾਣੇ ਲੈ ਆਈ, ਜਿਥੇ ਉਸਦੀ ਪਛਾਣ ਕੇਵਲ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਬੁੱਝਿਆਂਵਾਲੀ ਵਜੋਂ ਹੋਈ ਹੈ ਅਤੇ ਉਸ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਰੰਗੜ ਨੰਗਲ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ। ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀ ਪਿਛਲੇ ਸਮੇਂ ਤੋਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ ਅਤੇ ਉਸ ਕੋਲੋਂ ਪਹਿਲਾਂ ਵੀ ਐਕਸਾਈਜ਼ ਵਿਭਾਗ ਨੇ 30 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਸਨ ਅਤੇ ਹੁਣ ਜੋ ਰੰਗੜ ਨੰਗਲ ਪੁਲਸ ਵੱਲੋਂ ਬਰਾਮਦ ਕੀਤੀ ਗਈ ਹੈ, ਉਹ 81000 ਮਿ. ਲੀ. ਬਣਦੀ ਹੈ।
