ਉੱਤਰਾਖੰਡ ’ਚ ਵਾਪਰੇ ਭਿਆਨਕ ਹਾਦਸੇ ’ਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ਼

07/08/2022 6:40:53 PM

ਜਲੰਧਰ— ਉੱਤਰਾਖੰਡ ਦੇ ਨੈਨੀਤਾਲ ਵਿਖੇ ਜ਼ਿਲ੍ਹੇ ’ਚ ਨਹਿਰ ’ਚ ਕਾਰ ਡਿੱਗਣ ਕਾਰਨ ਵਾਪਰੇ ਇਕ ਵੱਡੇ ਹਾਦਸੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ਼ ਜਤਾਇਆ ਹੈ। ਦੁੱਖ਼ ਜ਼ਹਾਰ ਕਰਦਿਆਂ ਭਗਵੰਤ ਨੇ ਫੇਸਬੁੱਕ ’ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਉੱਤਰਾਖੰਡ ਦੇ ਰਾਮਨਗਰ ’ਚ ਇਕ ਵੱਡੇ ਹਾਦਸੇ ਦੀ ਖ਼ਬਰ ਮਿਲੀ। ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ’ਚ ਡਿੱਗਣ ਕਰਕੇ 9 ਪੰਜਾਬੀਆਂ ਦੀ ਦੁੱਖ਼ਦਾਈ ਮੌਤ ਦੀ ਖ਼ਬਰ ਮਿਲੀ ਅਤੇ ਇਕ ਕੁੜੀ ਜ਼ਖ਼ਮੀ ਹੋ ਗਈ। ਮੈਂ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀ ਹੋਈ ਕੁੜੀ ਦੀ ਜਲਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ। 

ਇਹ ਵੀ ਪੜ੍ਹੋ: ਨਵਾਂਸ਼ਹਿਰ: ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਨੌਜਵਾਨ ਦੀ ਲਾਸ਼ ਕੋਲੋਂ ਮਿਲੀ ਸਰਿੰਜ

PunjabKesari

ਦੱਸਣਯੋਗ ਹੈ ਕਿ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ 'ਚ ਨਹਿਰ 'ਚ ਕਾਰ ਡਿੱਗਣ ਕਾਰਨ ਮਾਰੇ ਗਏ 9 ਲੋਕ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਜਿਵੇਂ ਹੀ ਇਸ ਹਾਦਸੇ ਦੀ ਖ਼ਬਰ ਪਟਿਆਲਾ ਜ਼ਿਲ੍ਹੇ ਪੁੱਜੀ ਤਾਂ ਬਾਕੀ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਜਾਣਕਾਰੀ ਮੁਤਾਬਕ ਮਾਰੇ ਗਏ ਸਾਰੇ ਲੋਕ ਨੈਨੀਤਾਲ ਵਿਖੇ ਘੁੰਮਣ ਗਏ ਸਨ, ਜਿੱਥੇ ਉਨ੍ਹਾਂ ਦੀ ਕਾਰ ਨਹਿਰ 'ਚ ਡਿੱਗ ਗਈ ਅਤੇ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਕੁੜੀ ਬਚ ਗਈ। ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਵਨ ਮਸੂਰੀ ਵਿਖੇ ਕਿਸੇ ਪ੍ਰੋਗਰਾਮ ਲਈ ਕੁੜੀਆਂ-ਮੁੰਡਿਆਂ ਨੂੰ ਆਪਣੇ ਨਾਲ ਲਿਜਾ ਰਿਹਾ ਸੀ ਅਤੇ ਬੀਤੀ ਰਾਤ ਹੀ ਉਹ ਘਰੋਂ ਨਿਕਲੇ ਸਨ ਕਿ ਸਵੇਰੇ ਉਨ੍ਹਾਂ ਨੂੰ ਇਸ ਹਾਦਸੇ ਦੀ ਖ਼ਬਰ ਪਤਾ ਲੱਗ ਗਈ। ਪਰਿਵਾਰ ਨੂੰ ਇਸ ਹਾਦਸੇ ਕਾਰਨ ਡੂੰਘਾ ਸਦਮਾ ਲੱਗਾ ਹੈ।

ਇਹ ਵੀ ਪੜ੍ਹੋ: ਅੱਜ ਮਹਾਨਗਰ ਜਲੰਧਰ ’ਚ ਖੁੱਲ੍ਹਣਗੇ 53 ਨਵੇਂ ਸ਼ਰਾਬ ਦੇ ਠੇਕੇ, 15 ਫ਼ੀਸਦੀ ਕੀਮਤਾਂ ਘਟੀਆਂ

ਦੱਸਣਯੋਗ ਹੈ ਕਿ ਬੀਤੀ ਰਾਤ ਤੋਂ ਹੀ ਨੈਨੀਤਾਲ ਵਿਖੇ ਢੇਲ ਦਰਿਆ ਇਲਾਕੇ 'ਚ ਮੀਂਹ ਪੈ ਰਿਹਾ ਸੀ, ਜਿਸ ਕਾਰਨ ਹਰ ਪਾਸੇ ਪਾਣੀ ਭਰ ਗਿਆ। ਮੀਂਹ ਦੇ ਪਾਣੀ ਦਾ ਅੰਦਾਜ਼ਾ ਨਾ ਲੱਗਣ ਕਾਰਨ ਉਕਤ ਲੋਕਾਂ ਦੀ ਕਾਰ ਨਹਿਰ 'ਚ ਡਿੱਗ ਗਈ ਅਤੇ ਇਹ ਵੱਡਾ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ: CM ਮਾਨ ਦੇ ਵਿਆਹ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਗਿਆ ਸਨਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News