ਫਰੀਦਕੋਟ ਜੇਲ੍ਹ ’ਚ ਹਵਾਲਾਤੀਆਂ ਕੋਲੋਂ 9 ਮੋਬਾਇਲ ਬਰਾਮਦ

Saturday, May 21, 2022 - 04:07 PM (IST)

ਫਰੀਦਕੋਟ(ਰਾਜਨ): ਸਥਾਨਕ ਜੇਲ੍ਹ ਦੇ ਹਵਾਲਾਤੀ ਸੁਭਹਾਨ ਖਾਨ, ਸੁਨੀਲ ਕੁਮਾਰ, ਗੁਰਪਿੰਦਰ ਸਿੰਘ ਅਤੇ ਸਾਹਿਲ ਸ਼ਰਮਾ ਪਾਸੋਂ ਚਾਰ ਮੋਬਾਇਲ ਬਰਾਮਦ ਕੀਤੇ ਗਏ ਹਨ। ਜਦਕਿ 5 ਮੋਬਾਇਲ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਂਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇਲ ਦੇ ਸਹਾਇਕ ਸੁਪਰਡੈਂਟ ਭਿਵਮ ਤੇਜ ਸਿੰਗਲਾ ਨੇ ਥਾਣਾ ਸਿਟੀ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਸਨੇ ਐਡੀਸ਼ਨਲ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਅਤੇ ਅਰਪਨਜੋਤ ਸਿੰਘ ਸਮੇਤ ਸੁਰੱਖਿਆ ਕਰਮਚਾਰੀਆਂ ਨੂੰ ਨਾਲ ਲੈ ਕੇ ਜੇਲ ਦੇ ਬਲਾਕ-ਈ ਦੀ ਬੈਰਕ-2 ਅਤੇ 6, ਬਲਾਕ-ਜੀ ਦੀ ਬੈਰਕ-8 ਵਿੱਚ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਉਕਤ ਚਾਰੇ ਹਵਾਲਾਤੀਆਂ ਕੋਲੋਂ ਚਾਰ ਮੋਬਾਇਲ ਬਰਾਮਦ ਹੋਏ। ਸਹਾਇਕ ਸੁਪਰਡੈਂਟ ਅਨੁਸਾਰ ਇਸੇ ਹੀ ਬੈਰਕ ਵਿੱਚੋਂ 2 ਤੇ ਬਲਾਕ-ਸੀ ਦੀ ਬੈਰਕ-2 ਤੇ 3 ਵਿੱਚੋਂ 3 ਮੋਬਾਇਲ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਏ।

ਇਹ ਵੀ ਪੜ੍ਹੋ- ਰੋਡ ਰੇਜ ਮਾਮਲੇ ’ਚ ਜੇਲ ਜਾਣ ਵਾਲੇ ਸਿੱਧੂ ਜੇ ਅਪਣਾਉਂਦੇ ਹਨ ਚੰਗਾ ਆਚਰਣ ਤਾਂ ਸਮੇਂ ਤੋਂ ਪਹਿਲਾਂ ਮਿਲ ਸਕਦੀ ਹੈ ਰਿਹਾਈ

ਦੱਸ ਦਈਏ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਜੇਕਰ ਕਿਸੇ ਵੀ ਕੈਦੀ ਜਾਂ ਜੇਲ੍ਹ ਵਿਚੋਂ ਮੋਬਾਇਲ ਫੋਨ ਬਰਾਮਦ ਕੀਤਾ ਜਾਂਦਾ ਹੈ ਤਾਂ ਉਸ ਦੀ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਵੀ ਐਕਸ਼ਨ ਲਿਆ ਜਾਵੇਗਾ। 

ਇਹ ਵੀ ਪੜ੍ਹੋ- ਸਿਆਸੀ ਕਰੀਅਰ ਦੀ ਮੁੜ ਉਸਾਰੀ ਲਈ ਜਾਖੜ ਨੇ ਮਿਲਾਇਆ ਭਾਜਪਾ ਨਾਲ ਹੱਥ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


Anuradha

Content Editor

Related News