ਬੈਂਕ ਡਕੈਤੀ ਦੀ ਤਿਆਰੀ ਤੋਂ ਪਹਿਲਾਂ ਹੀ ਨੱਪ ਲਿਆ 9 ਮੈਂਬਰੀ ਗਿਰੋਹ, 11 ਮੋਟਰਸਾਈਕਲ ਤੇ ਹਥਿਆਰ ਬਰਾਮਦ

Tuesday, Sep 03, 2024 - 06:20 AM (IST)

ਬੈਂਕ ਡਕੈਤੀ ਦੀ ਤਿਆਰੀ ਤੋਂ ਪਹਿਲਾਂ ਹੀ ਨੱਪ ਲਿਆ 9 ਮੈਂਬਰੀ ਗਿਰੋਹ, 11 ਮੋਟਰਸਾਈਕਲ ਤੇ ਹਥਿਆਰ ਬਰਾਮਦ

ਗੁਰਾਇਆ (ਮੁਨੀਸ਼) : ਸਬ-ਡਵੀਜ਼ਨ ਫਿਲੌਰ ਵਿਖੇ ਬਤੌਰ ਡੀ. ਐੱਸ. ਪੀ. ਦਾ ਚਾਰਜ ਸੰਭਾਲਣ ਤੋਂ ਬਾਅਦ ਸਰਵਨ ਸਿੰਘ ਬੱਲ ਦੀ ਅਗਵਾਈ ਵਿਚ ਸਬ ਡਵੀਜ਼ਨ ਫਿਲੌਰ ਵਿਚ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਬੈਂਕ ਵਿਚ ਡਕੈਤੀ ਦੀ ਤਿਆਰੀ ਕਰ ਰਹੇ 9 ਮੈਂਬਰੀ ਗਿਰੋਹ ਨੂੰ ਪੁਲਸ ਨੇ ਮਾਰੂ ਹਥਿਆਰਾਂ ਤੇ 11 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਐੱਸ. ਐੱਚ. ਓ. ਸੁਖਦੇਵ ਸਿੰਘ ਤੇ ਉਨ੍ਹਾਂ ਦੀ ਟੀਮ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਦੌਰਾਨ ਪੁਲਸ ਨੇ 9 ਲੋਕਾਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿਚ ਲਖਵਿੰਦਰ ਸਿੰਘ ਲੱਖਾ ਵਾਸੀ ਅੰਮ੍ਰਿਤਸਰ ਹਾਲ ਵਾਸੀ ਪੰਜ ਢੇਰਾ ਫਿਲੌਰ, ਸੁਰਿੰਦਰ ਸਿੰਘ ਉਰਫ ਸੋਨੂੰ ਵਾਸੀ ਅੰਮ੍ਰਿਤਸਰ ਹਾਲ ਵਾਸੀ ਪੰਜ ਢੇਰਾ ਫਿਲੌਰ, ਮਹਿੰਦਰ ਕੁਮਾਰ ਉਰਫ ਮੋਨੂੰ ਵਾਸੀ ਗੜ੍ਹਾ ਫਿਲੌਰ, ਰਵੀ ਕੁਮਾਰ ਉਰਫ ਰਵੀ ਵਾਸੀ ਫਿਲੌਰ, ਜਸਪ੍ਰੀਤ ਉਰਫ ਜੱਸਾ ਵਾਸੀ ਗੜ੍ਹਾ ਫਿਲੌਰ, ਨੀਰਜ ਕੁਮਾਰ ਉਰਫ ਸਾਬੀ ਵਾਸੀ ਸ਼ੇਰਪੁਰ ਫਿਲੌਰ, ਮੈਥਿਊ ਉਰਫ ਗੋਨਾ ਵਾਸੀ ਪੰਜ ਢੇਰਾ ਫਿਲੌਰ, ਤਰਲੋਕ ਕੁਮਾਰ ਉਰਫ ਬੂੰਦੀ ਵਾਸੀ ਨਗਰ ਫਿਲੌਰ, ਪਰਮਜੀਤ ਵਾਸੀ ਮੁਹੱਲਾ ਚੌਧਰੀਆਂ ਫਿਲੌਰ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 9 ਮਾਰੂ ਹਥਿਆਰ ਅਤੇ 11 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਹਨ।

ਡੀ. ਐੱਸ. ਪੀ. ਬੱਲ ਨੇ ਦੱਸਿਆ ਇਹ ਮੋਟਰਸਾਈਕਲ ਇਨ੍ਹਾਂ ਨੇ ਬਿਲਗਾ, ਫਿਲੌਰ, ਗੁਰਾਇਆ ਅਤੇ ਲਾਡੋਵਾਲ ਵਿਚੋਂ ਚੋਰੀ ਕੀਤੇ ਹਨ। ਇਨ੍ਹਾਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਤੋਂ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


 


author

Sandeep Kumar

Content Editor

Related News