ਅੰਮ੍ਰਿਤਸਰ ਸਰਹੱਦ ਤੋਂ ਬੀ. ਐਸ. ਐਫ. ਜਵਾਨਾਂ ਵਲੋਂ 9 ਕਿੱਲੋ ਹੈਰੋਇਨ ਬਰਾਮਦ

Thursday, Apr 16, 2020 - 12:42 PM (IST)

ਅੰਮ੍ਰਿਤਸਰ ਸਰਹੱਦ ਤੋਂ ਬੀ. ਐਸ. ਐਫ. ਜਵਾਨਾਂ ਵਲੋਂ 9 ਕਿੱਲੋ ਹੈਰੋਇਨ ਬਰਾਮਦ

ਭਿੰਡੀ ਸੈਦਾ (ਗੁਰਜੰਟ) : ਅੰਮ੍ਰਿਤਸਰ ਦੀ ਹਿੰਦ-ਪਾਕਿ ਸਰਹੰਦ ਤੇ ਪੁਲਸ ਥਾਣਾ ਭਿੰਡੀ ਸੈਦਾ ਅਧੀਨ ਆਉਂਦੀ ਬੀ. ਐਸ. ਐਫ. ਦੀ ਚੌਂਕੀ ਬੁਰਜ ਤੋਂ 22 ਬਟਾਲੀਅਨ ਦੇ ਜਵਾਨਾਂ ਵਲੋਂ ਵੀਰਵਾਰ ਸਵੇਰੇ 9 ਕਿਲੋ ਹੈਰੋਇਨ ਬਰਾਮਦ ਕਰਨ ਦੀ ਖਬਰ ਪ੍ਰਾਪਤ ਹੋਈ ਹੈ।

PunjabKesari

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ. ਐਸ. ਐਫ. ਦੇ ਜਵਾਨਾਂ ਵਲੋਂ ਅੱਜ ਸਵੇਰੇ ਡਿਊਟੀ ਦੌਰਾਨ ਕੰਡਿਆਲੀ ਤਾਰ ਦੇ ਨੇੜੇ 9 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ। ਜਿਸ ਤੋਂ ਬਾਅਦ ਬੀ. ਐਸ. ਐਫ. ਦੇ ਉੱਚ ਅਧਿਕਾਰੀਆ ਤੇ ਖੁਫੀਆ ਏਜੰਸੀਆਂ ਵਲੋਂ ਬਰੀਕੀ ਨਾਲ ਜਾਂਚ-ਪੜਤਾਲ ਜਾਰੀ ਹੈ ਅਤੇ ਪੂਰੇ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ।


 


author

Babita

Content Editor

Related News