ਪੁਲਸ ਨੇ 9 ਗ੍ਰਾਮ ਸਮੈਕ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫਤਾਰ

Wednesday, Jul 25, 2018 - 09:18 PM (IST)

ਪੁਲਸ ਨੇ 9 ਗ੍ਰਾਮ ਸਮੈਕ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫਤਾਰ

ਜਲੰਧਰ,(ਸ਼ੋਰੀ)—ਆਈ. ਪੀ. ਐੱਸ. ਕਮਿਸ਼ਨਰ ਪੁਲਸ ਕਮਿਸ਼ਨਰੇਟ ਪ੍ਰਵੀਨ ਸਿਨਹਾ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਦੌਰਾਨ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ, ਗੁਰਮੀਤ ਸਿੰਘ ਡੀ. ਸੀ. ਪੀ./ਇੰਨਵੈਸਟੀਗੇਸ਼ਨ ਜੀ ਅਤੇ ਡੀ ਸੁਡਰਵਿਲੀ ਆਈ. ਪੀ. ਐੱਸ., ਏ. ਡੀ. ਸੀ. ਪੀ.-ਸਿਟੀ 2 ਦੀਆਂ ਹਦਾਇਤਾਂ ਮੁਤਾਬਕ ਨਵੀਨ ਕੁਮਾਰ ਏ. ਸੀ. ਪੀ. ਮਾਡਲ ਟਾਊਨ, ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਦੀ ਅਗਵਾਈ ਹੇਠ ਏ. ਐੱਸ. ਆਈ. ਕਮਲਜੀਤ ਸਿੰਘ ਸਾਥੀਆਂ ਸਮੇਤ ਸ਼ਹਿਰ 'ਚ ਗਸ਼ਤ ਕਰ ਰਹੇ ਸਨ। ਜਿਸ ਦੌਰਾਨ ਉਨ੍ਹਾਂ ਨੇ ਲਿਬਰਟੀ ਚੈੱਕ ਨੇੜੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ, ਜਦ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 9 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਜਿਸ ਨੇ ਆਪਣੀ ਪਛਾਣ ਪਰਮਜੀਤ ਸਿੰਘ ਉਰਫ ਪਾਰੀ ਪੁੱਤਰ ਹਰਭਜਨ ਸਿੰਘ ਵਾਸੀ, ਨੇੜੇ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਦਕੋਹਾ, ਰਾਮਾ ਮੰਡੀ ਜਲੰਧਰ ਦੱਸੀ ਹੈ।  ਪਰਮਜੀਤ ਨੂੰ ਕੱਲ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਨਸ਼ਾ ਕਿਸ ਜਗ੍ਹਾ ਤੋਂ ਲੈ ਕੇ ਆਉਂਦਾ ਸੀ ਅਤੇ ਕਿਥੇ-ਕਿਥੇ ਸਪਲਾਈ ਕਰਦਾ ਸੀ।


Related News