ਲੁਧਿਆਣਾ ਜ਼ਿਲ੍ਹੇ ''ਚ 2 ਪੁਲਸ ਮੁਲਾਜ਼ਮਾਂ ਸਮੇਤ 88 ਕੋਰੋਨਾ ਪਾਜ਼ੇਟਿਵ

12/08/2020 1:46:43 AM

ਲੁਧਿਆਣਾ, (ਸਹਿਗਲ)- ਕੋਰੋਨਾ ਦੇ ਕੇਸ ਪ੍ਰਤੱਖ ਰੂਪ ਨਾਲ ਘੱਟ ਹੋਣ ਦੇ ਬਾਵਜੂਦ ਹੈਲਥ ਕੇਅਰ ਵਰਕਰਾਂ ’ਤੇ ਕੋਰੋਨਾ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟੇ ਵਿਚ ਜ਼ਿਲ੍ਹੇ ਵਿਚ 6 ਹੈਲਥ ਕੇਅਰ ਵਰਕਰਾਂ, 2 ਪੁਲਸ ਮੁਲਾਜ਼ਮਾਂ ਸਮੇਤ 88 ਮਰੀਜ਼ਾਂ ਦੀ ਕੋਰੋਨਾ ਵਾਇਰਸ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਦੋਂਕਿ 4 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।

ਸਿਹਤ ਅਧਿਕਾਰੀਆਂ ਮੁਤਾਬਕ 75 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 13 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜਿਨ੍ਹਾਂ 4 ਮਰੀਜ਼ਾਂ ਦੀ ਅੱਜ ਮੌਤ ਹੋਈ, ਉਨ੍ਹਾਂ ਵਿਚ 3 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਸਨ, ਜਦੋਂਕਿ ਇਕ ਪਟਿਆਲਾ ਨਿਵਾਸੀ ਸੀ। ਹੁਣ ਤੱਕ ਮਹਾਨਗਰ ਵਿਚ 23,527 ਲੋਕ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 920 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3371 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 398 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਡਾਕਟਰ ਬੱਗਾ ਮੁਤਾਬਕ ਜ਼ਿਲੇ ਵਿਚ 21,719 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ 888 ਐਕਟਿਵ ਮਰੀਜ਼ ਰਹਿ ਗÂਏ ਹਨ। 1 ਦਸੰਬਰ ਤੋਂ ਹੁਣ ਤੱਕ 30 ਹੈਲਥ ਕੇਅਰ ਵਰਕਰ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨਿੱਜੀ ਹਸਪਤਾਲਾਂ ਵਿਚ ਕੰਮ ਕਰ ਰਹੇ ਹਨ। ਪਿਛਲੇ 22 ਦਿਨਾਂ ਵਿਚ ਹੁਣ ਤੱਕ 71 ਹੈਲਥ ਕੇਅਰ ਵਰਕਰ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ।

ਸੈਂਪਲ ਘਟਾਉਣ ਦੇ ਬਾਵਜੂਦ ਨਹੀਂ ਘਟ ਰਹੇ ਮਰੀਜ਼

ਸਿਹਤ ਵਿਭਾਗ ਵੱਲੋਂ ਸੈਂਪਲਿੰਗ ਘਟਾਉਣ ਦੇ ਬਾਵਜੂਦ ਨਵੇਂ ਪਾਜ਼ੇਟਿਵ ਮਰੀਜ਼ਾਂ ਦੇ ਸਾਹਮਣੇ ਆਉਣਾ ਜਾਰੀ ਹੈ, ਇਥੋਂ ਤੱਕ ਕਿ ਮੌਤ ਦਰ ’ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਸਿਹਤ ਵਿਭਾਗ ਵੱਲੋਂ 1193 ਸੈਂਪਲ ਜਾਂਚ ਲਏ ਭੇਜੇ ਗਏ, ਜਦੋਂਕਿ 417 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਇਕੱਠੀ ਕੀਤੇ ਗਏ। ਮਤਲਬ ਜ਼ਿਲੇ ਵਿਚ ਕੁੱਲ 1610 ਸ਼ੱਕੀ ਮਰੀਜ਼ਾਂ ਦੇ ਸੈਂਪਲ ਅੱਜ ਜਾਂਚ ਲਈ ਭੇਜੇ ਗਏ ਹਨ।

2905 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ

ਸਿਹਤ ਵਿਭਾਗ ਵੱਲੋਂ ਪਹਿਲਾਂ ਤੋਂ ਭੇਜੇ ਗਏ ਸ਼ੱਕੀ ਮਰੀਜ਼ਾਂ ਦੇ ਸੈਂਪਲ ਵਿਚ ਵਿਚੋਂ 2905 ਦੀ ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ। ਵਿਭਾਗ ਵੱਲੋਂ ਸੈਂਪਲ ਦੀ ਰਿਪੋਰਟ ਸਬੰਧੀ ਪੈਂਡੈਂਸੀ ਚਾਹੁਣ ਦੇ ਬਾਵਜੂਦ ਵੀ ਖਤਮ ਨਹੀਂ ਹੋ ਰਹੀ। ਇਸ ਨੂੰ ਵਿਭਾਗ ਵਿਚ ਇਹ ਵੀ ਚਰਚਾ ਹੈ ਕਿ ਸੈਂਪਲਾਂ ਨੂੰ ਪੈਂਡਿੰਗ ਜਾਣ-ਬੁੱਝ ਕੇ ਰੱਖਿਆ ਜਾ ਰਿਹਾ ਹੈ ਕਿ ਤਾਂ ਕਿ ਸਥਿਤੀ ਕਾਬੂ ਵਿਚ ਰਹੇ ਸ਼ੱਕੀ ਮਰੀਜ਼ਾਂ ਵਿਚ ਸੈਂਪਲ ਘੱਟ ਲੈਣ ਦਾ ਵੀ ਇਹੀ ਮਦਸਦ ਹੈ ਕਿ ਜ਼ਿਲੇ ਵਿਚ ਕੋਰੋਨਾ ਦੀ ਮਹਾਮਾਰੀ ਦੇ ਮਰੀਜ਼ ਘੱਟ ਸਾਹਮਣੇ ਆਏ ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਚ ਕੁਝ ਵੀ ਸੱਚ ਨਹੀਂ ਹੈ।

189 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 189 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਮੌਜੂਦਾ ਵਿਚ ਹੋਮ ਕੁਆਰੰਟਾਈਨ ਵਿਚ ਰਹਿਣ ਵਾਲੇ ਮਰੀਜ਼ਾਂ ਦੀ ਗਿਣਤੀ 2510 ਹੋ ਗਈ ਹੈ, ਜਦੋਂਕਿ 681 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਸਰਕਾਰੀ ਹਸਪਤਾਲਾਂ ’ਚ 22, ਨਿੱਜੀ ਹਸਪਤਾਲਾਂ ’ਚ 208 ਮਰੀਜ਼

ਸਰਕਾਰੀ ਹਸਪਤਾਲਾਂ ’ਚ ਮੌਜੂਦਾ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22 ਰਹਿ ਗਈ ਹੈ, ਜਦੋਂਕਿ ਨਿੱਜੀ ਹਸਪਤਾਲਾਂ ਵਿਚ 208 ਮਰੀਜ਼ ਭਰਤੀ ਹਨ। ਬਾਕੀ ਪਾਜ਼ੇਟਿਵ ਮਰੀਜ਼ਾਂ ਨੂੰ ਜਾਂ ਤਾਂ ਹੋਮ ਆਈਸੋਲੇਸ਼ਨ ’ਚ ਰੱਖਿਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਹੋਮ ਕਆਰੰਟਾਈਨ ਕੀਤਾ ਜਾ ਰਿਹਾ ਹੈ।

6 ਮਰੀਜ਼ਾਂ ਦੀ ਹਾਲਤ ਗੰਭੀਰ

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਿਵਚ 6 ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਹੈ। ਉਨ੍ਹਾਂ ਨੂੰ ਵਲੰਟੀਅਰ ’ਤੇ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 4 ਮਰੀਜ਼ ਜ਼ਿਲੇ ਦੇ ਹੀ ਰਹਿਣ ਵਾਲੇ ਹਨ, ਜਦੋਂਕਿ ਦੋ ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ-ਹਸਪਤਾਲ

ਕਿਦਵਈ ਨਗਰ        74 ਸਾਲਾ ਮਹਿਲਾ ਡੀ. ਐੱਮ. ਸੀ.

ਹੈਬੋਵਾਲ ਕਲਾਂ        70 ਸਾਲਾ ਪੁਰਸ਼ ਡੀ. ਐੱਮ. ਸੀ.

ਪਿੰਡ ਬਾੜੇਵਾਲ        81 ਸਾਲਾ ਮਹਿਲਾ-ਪੰਚਮ


Bharat Thapa

Content Editor

Related News