ਕਣਕ ਦੀਆਂ 80 ਬੋਰੀਆਂ ਫੜੀਆਂ

Friday, Apr 06, 2018 - 03:56 AM (IST)

ਕਣਕ ਦੀਆਂ 80 ਬੋਰੀਆਂ ਫੜੀਆਂ

ਅੰਮ੍ਰਿਤਸਰ,   (ਨੀਰਜ)-  ਥਾਣਾ ਇਸਲਾਮਾਬਾਦ ਦੀ ਪੁਲਸ ਨੇ ਸਮਾਜ ਸੇਵਕ ਵਰੁਣ ਸਰੀਨ ਦੀ ਸ਼ਿਕਾਇਤ 'ਤੇ ਇਕ ਘਰ 'ਚੋਂ ਗਰੀਬਾਂ ਨੂੰ ਵੰਡੀ ਜਾਣ ਵਾਲੀ 2 ਰੁਪਏ ਕਿਲੋ ਕਣਕ ਦੀਆਂ 80 ਬੋਰੀਆਂ ਬਰਾਮਦ ਕੀਤੀਆਂ ਹਨ। ਵਰੁਣ ਸਰੀਨ ਨੂੰ ਸੂਚਨਾ ਮਿਲੀ ਸੀ ਕਿ ਇਕ ਡਿਪੂ ਹੋਲਡਰ ਨੇ ਆਪਣੇ ਰਿਸ਼ਤੇਦਾਰ ਦੇ ਘਰ 'ਚ ਕਣਕ ਦੀਆਂ 80 ਬੋਰੀਆਂ ਲੁਕਾ ਕੇ ਰੱਖੀਆਂ ਹੋਈਆਂ ਹਨ, ਜਿਸ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਜਾ ਕੇ ਸਾਰੀ ਕਣਕ ਬਰਾਮਦ ਕੀਤੀ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News