ਮਕਾਨ ਮਾਲਕ ਦੇ ਲੜਕੇ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਨਾਹ

Monday, Aug 19, 2019 - 10:46 PM (IST)

ਮਕਾਨ ਮਾਲਕ ਦੇ ਲੜਕੇ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਨਾਹ

ਜਲੰਧਰ,(ਸ਼ੋਰੀ): ਮਹਾਨਗਰ 'ਚ ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅਵਤਾਰ ਨਗਰ 'ਚ ਇਕ ਨੌਜਵਾਨ ਨੇ 8 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ ਤੇ ਬੱਚੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਬੱਚੀ ਦਾ ਰੌਲਾ ਸੁਣ ਕੇ ਉਸ ਦੀ ਮਾਂ ਭੱਜੀ ਤੇ ਉਸ ਨੇ ਰੌਲਾ ਪਾਇਆ। ਮੌਕੇ 'ਤੇ ਪਹੁੰਚੀ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਮੁਲਜ਼ਮ ਸ਼ੁਭਮ (20) ਪੁੱਤਰ ਸਤਪਾਲ ਵਾਸੀ ਅਵਤਾਰ ਨਗਰ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਬੱਚੀ ਆਪਣੇ ਪਰਿਵਾਰ ਵਾਲਿਆ ਨਾਲ ਮੁਲਜ਼ਮ ਦੇ ਘਰ ਕਿਰਾਏ 'ਤੇ ਰਹਿੰਦੀ ਸੀ ਤੇ ਮਕਾਨ ਮਾਲਕ ਦਾ ਲੜਕਾ ਅਕਸਰ ਉਨ੍ਹਾਂ ਦੇ ਕਮਰੇ 'ਚ ਆਉਂਦਾ ਜਾਂਦਾ ਸੀ। ਅੱਜ ਬੱਚੀ ਦੀ ਮਾਂ ਕਮਰੇ 'ਚੋਂ ਬਾਹਰ ਗਈ ਹੋਈ ਸੀ। ਇਸੇ ਗੱਲ ਦਾ ਫਾਇਦਾ ਚੁੱਕ ਕੇ ਮਕਾਨ ਮਾਲਕ ਦਾ ਲੜਕਾ ਬੱਚੀ ਨਾਲ ਖੇਡ-ਖੇਡ 'ਚ ਗਲਤ ਕੰਮ ਕਰਨ ਲੱਗਾ ਤੇ ਉਸ ਦੇ ਕੱਪੜੇ ਉਤਾਰਨ ਲੱਗਾ। ਇਸ ਦੌਰਾਨ ਬੱਚੀ ਰੌਣ ਲੱਗੀ ਬੱਚੀ ਦੇ ਰੌਣ ਦੀ ਆਵਾਜ਼ ਉਸ ਦੀ ਮਾਂ ਨੇ ਸੁਣੀ ਤੇ ਜਦ ਉਹ ਕਮਰੇ 'ਚ ਆਈ ਤਾਂ ਉਸ ਨੇ ਦੇਖਿਆ ਕਿ ਮੁਲਜ਼ਮ ਉਸ ਦੀ ਬੱਚੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਅਵਤਾਰ ਨਗਰ 'ਚ ਕੁਝ ਦਿਨ ਪਹਿਲਾ ਵੀ ਇਕ ਨਾਬਾਲਗ ਨਾਲ ਨੌਜਵਾਨ ਨੇ ਛੇੜਖਾਨੀ ਕੀਤੀ ਸੀ ਤੇ ਲੋਕਾਂ ਨੇ ਉਸ ਫੜ ਕੇ ਥਾਣਾ ਭਾਰਗੋਂ ਕੈਂਪ ਦੀ ਪੁਲਸ ਹਵਾਲੇ ਕਰ ਦਿੱਤਾ ਸੀ। ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਮੁਲਜ਼ਮ ਤੋਂ ਪੁੱਛ ਗਿੱਛ ਕਰ ਰਹੀ ਹੈ ਤੇ ਕੇਸ ਨੂੰ ਮਜ਼ਬੂਤ ਕਰਨ ਲਈ ਸਬੂਤ ਇਕੱਠੇ ਕਰ ਰਹੀ ਹੈ।


Related News