ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਵਿਅਕਤੀ ਲਾਪਤਾ

Monday, Jul 10, 2017 - 09:05 PM (IST)

ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਵਿਅਕਤੀ ਲਾਪਤਾ

ਚੌਕ ਮਹਿਤਾ (ਕੈਪਟਨ)- ਬੀਤੀ 1 ਜੁਲਾਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਵਿਅਕਤੀ ਲਾਪਤਾ ਹੋਣ ਕਾਰਨ ਪਰਿਵਾਰਾਂ 'ਚ ਭਾਰੀ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ, ਪਿੰਡ ਮਹਿਤਾ ਦੇ ਵਸਨੀਕ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਬੀਰ ਸਿੰਘ, ਭਤੀਜਾ ਜਸਬੀਰ ਸਿੰਘ, ਭਰਾ ਕ੍ਰਿਪਾਲ ਸਿੰਘ, ਤੋਂ ਇਲਾਵਾ ਰਿਸ਼ਤੇਦਾਰ ਕੇਵਲ ਸਿੰਘ 'ਤੇ ਪਰਮਜੀਤ ਸਿੰਘ (ਦੋਵੇਂ ਵਾਸੀ ਅਮਰੀਕਾ), ਵਰਿੰਦਰ ਸਿੰਘ 'ਤੇ ਹਰਪਾਲ ਸਿੰਘ ਦੋਵੇਂ ਵਾਸੀ ਡੱਲਾ (ਗੁਰਦਾਸਪੁਰ) ਬੀਤੀ 1 ਜੁਲਾਈ ਨੂੰ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ ਕਿਰਾਏ ਦੀ ਇਨੋਵਾ ਗੱਡੀ ਪੀ.ਬੀ. 05 ਏ.ਬੀ.4572 ਡਰਾਈਵਰ ਮਿੱਠੂ ਵਾਸੀ ਮਹਿਤਾ ਸਮੇਤ ਗਏ ਸਨ, ਉਨ੍ਹਾਂ ਦੱਸਿਆ ਕਿ ਬੀਤੀ 6 ਜੁਲਾਈ ਨੂੰ ਕਰੀਬ 12 ਵਜੇ ਉਨ੍ਹਾਂ ਦੇ ਪੁੱਤਰ ਕੁਲਬੀਰ ਸਿੰਘ ਨੇ ਗੋਬਿੰਦ-ਘਾਟ ਤੋਂ ਫੋਨ ਕੀਤਾ ਕਿ ਅਸੀਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਹਾਂ, ਉਸ ਫੋਨ ਤੋਂ ਬਾਅਦ ਅੱਜ ਤੱਕ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਮਿਲ ਸਕਿਆ।


Related News