ਵਿਦੇਸ਼ ਭੇਜਣ ਦੇ ਨਾਂ ''ਤੇ 2 ਭੈਣਾਂ ਦੇ ਕੀਤੇ ਕਾਰੇ ਨੂੰ ਜਾਣ ਹੋਵੇਗੀ ਹੈਰਾਨੀ, ਠੱਗੇ 76 ਲੱਖ, ਇੰਝ ਖੁੱਲ੍ਹਿਆ ਭੇਤ
Thursday, Jun 02, 2022 - 03:51 PM (IST)
ਪਟਿਆਲਾ (ਕੰਬੋਜ਼) : ਅਕਸਰ ਹੀ ਪੰਜਾਬ 'ਚ ਨੌਜਵਾਨ ਲੜਕੇ-ਲੜਕੀਆਂ ਇਮੀਗ੍ਰੇਸ਼ਨ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਇਸ ਵਾਰ ਔਰਤਾਂ ਹੀ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੀ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਵਿਅਕਤੀਆਂ ਨੇ ਦੱਸਿਆ ਕਿ 2 ਔਰਤਾਂ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਠੱਗੇ ਹਨ ਅਤੇ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਦੋਸ਼ੀ ਔਰਤਾਂ ਦੇ ਘਰ ਸਾਹਮਣੇ ਆ ਕੇ ਖੁਦਕੁਸ਼ੀ ਕਰ ਲੈਣਗੇ। ਇਕ ਨੌਜਵਾਨ ਨੇ ਦੱਸਿਆ ਕਿ ਕੈਨੇਡਾ ਭੇਜਣ ਦੇ ਨਾਮ 'ਤੇ ਔਰਤਾਂ ਨੇ ਉਸ ਨੂੰ 2 ਸਾਲ ਤੱਕ ਆਪਣੇ ਘਰ ਵਿਚ ਹੀ ਰੱਖਿਆ।
ਇਹ ਵੀ ਪੜ੍ਹੋ- ਖੰਟ ਮਾਨਪੁਰ ਨੇੜੇ ਚੱਲੀ ਗੋਲੀ, ਕਾਰ ਚਾਲਕ ਦੀ ਮੌਤ, ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਪਟਿਆਲਾ ਦੇ ਅਰਬਨ ਅਸਟੇਟ ਫੇਸ-2 ਦੇ ਵਿਚ ਕੁਝ ਲੜਕੀਆਂ, ਔਰਤਾਂ ਅਤੇ ਨੌਜਵਾਨਾਂ ਵੱਲੋਂ ਇਕ ਘਰ ਅੱਗੇ ਧਰਨਾ ਦਿੱਤਾ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਲੜਕੀ ਨੇ ਦੱਸਿਆ ਕਿ ਇਸ ਘਰ 'ਚ ਰਹਿਣ ਵਾਲੀਆਂ ਦੋ ਭੈਣਾਂ ਵਿਦੇਸ਼ ਭੇਜਣ ਦੇ ਨਾਮ 'ਤੇ ਧੋਖਾਧੜੀ ਕਰ ਕੇ ਲੋਕਾਂ ਕੋਲੋ ਪੈਸੈ ਠੱਗਦੀਆਂ ਹਨ। ਇਨ੍ਹਾਂ ਔਰਤਾਂ ਨੇ ਅਲੱਗ-ਅਲੱਗ ਵਿਅਕਤੀਆਂ ਕੋਲੋਂ ਕਰੀਬ 25 ਲੱਖ, 35 ਲੱਖ ਅਤੇ 16 ਲੱਖ ਰੁਪਏ ਠੱਗੇ ਹਨ । ਇਨ੍ਹਾਂ ਔਰਤਾਂ ਤੋਂ ਤੰਗ- ਪਰੇਸ਼ਾਨ ਹੋ ਕੇ ਇਕ ਲੜਕਾ ਤਾਂ ਸੁਸਾਇਡ ਨੋਟ ਵੀ ਲਿਖ ਕੇ ਲਿਆਈ ਸੀ ਅਤੇ ਕਹਿ ਰਿਹਾ ਸੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਬਾਰੇ ਪੁਲਸ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਗੰਨਮੈਨ ਖ਼ੁਦਕੁਸ਼ੀ ਮਾਮਲਾ, ACP ਨਾਰਥ ਦੀ ਸਰਕਾਰੀ ਗੱਡੀ ਤੇ ਸਰਵਿਸ ਵੈਪਨ ਪੁਲਸ ਨੇ ਕਬਜ਼ੇ ’ਚ ਲਏ
ਅਰਬਨ ਅਸਟੇਟ ਪੁਲਸ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦਾ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਨਾ ਇਹ ਮਾਮਲਾ ਨਾ ਤਾਂ ਬਰਨਾਲਾ ਵਿਚ ਦਰਜ ਹੈ। ਇਸ ਲਈ ਪੁਲਸ ਇਸ 'ਚ ਕੁਝ ਨਹੀਂ ਕਰ ਸਕਦੀ। ਪੁਲਸ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਂਦੀ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਓਧਰ ਹੀ ਨੌਜਵਾਨ ਲੜਕੇ-ਲੜਕੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪੈਸੇ ਵਾਪਸ ਨਹੀਂ ਮਿਲਦੇ ਉਨ੍ਹਾਂ ਵੱਲੋਂ ਇਸੇ ਤਰ੍ਹਾਂ ਧਰਨਾ ਜਾਰੀ ਰਹੇਗਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।