75ਵੇ. ਸੁਤੰਤਰਤਾ ਦਿਵਸ ਮੌਕੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਬੁੱਤ ਦਾ SSP ਡਾ. ਨਰਿੰਦਰ ਭਾਰਗਵ ਨੇ ਕੀਤਾ ਉਦਘਾਟਨ

Tuesday, Aug 17, 2021 - 03:01 AM (IST)

ਮਾਨਸਾ,ਜੋਗਾ(ਮਿੱਤਲ,ਗੋਪਾਲ)- ਪਿੰਡ ਬੁਰਜ ਢਿੱਲਵਾਂ ਵਿਖੇ ਅਗਾਂਹਵਧੂ ਸੋਚ ਦੇ ਮਾਲਕ ਸਰਪੰਚ ਜਗਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਨੌਜਵਾਨਾਂ ’ਚ ਉਸਾਰੂ ਸੋਚ ਪੈਦਾ ਕਰਨ ਲਈ ਪਿੰਡ ’ਚ ਹਰਿਆ-ਭਰਿਆ ਪਾਰਕ ਬਣਾ ਕੇ ਉੱਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਐੱਸ. ਐੱਸ. ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਰਾਸ਼ਟਰਵਾਦੀ ਉਸਾਰੂ ਸੋਚ ਵੱਲ ਪ੍ਰੇਰਿਤ ਕਰਨ ਲਈ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਬੁੱਤ ਲਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਸਰਪੰਚ ਜਗਦੀਪ ਸਿਘ ਢਿੱਲੋਂ ਵਲੋਂ ਵੀ ਐੱਸ. ਐੱਸ. ਪੀ. ਨੂੰ ਜੀ ਆਇਆਂ ਆਖਦਿਆਂ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੀਵ ਗੋਇਲ ਉੱਪ ਕਪਤਾਨ ਪੁਲਸ (ਸਥਾਨਕ) ਮਾਨਸਾ ਤੇ ਗੁਰਸ਼ਰਨਜੀਤ ਸਿੰਘ ਉੱਪ ਕਪਤਾਨ ਪੁਲਸ (ਸ:ਡ:) ਮਾਨਸਾ, ਸਰਪੰਚ ਕੁਲਦੀਪ ਸਿੰਘ, ਬਿੱਕਰ ਸਿੰਘ ਠੂਠਿਆਵਾਲੀ, ਅਮਰੀਕ ਸਿੰਘ ਸਹਾਰਨਾ, ਹਰਬੰਸ ਸਿੰਘ ਭਾਈ ਦੇਸਾ, ਜਗਸੀਰ ਸਿੰਘ ਹੀਰੇਵਾਲਾ, ਕੁਲਦੀਪ ਸਿੰਘ ਮਾਨਬੀਬੜੀਆ, ਗਮਦੂਰ ਸਿੰਘ ਔਤਾਵਾਲੀ, ਰਜਨੀਸ ਸ਼ਰਮਾ ਭੀਖੀ, ਪ੍ਰਗਟ ਸਿੰਘ ਖੀਵਾ, ਪੰਚ ਪ੍ਰਗਟ ਸਿੰਘ ਆਦਿ ਹਾਜ਼ਰ ਸਨ।
 


Bharat Thapa

Content Editor

Related News