ਫਰਨੇਸ ਇਕਾਈਆਂ ਦਾ GST ਮਸਲਾ ਹੱਲ ਨਾ ਹੋਣ ''ਤੇ 700 ਤੋਂ ਵੱਧ ਕਾਰੋਬਾਰੀ ਜੰਤਰ-ਮੰਤਰ ''ਤੇ ਦੇਣਗੇ ਧਰਨਾ

Thursday, Aug 03, 2023 - 10:41 AM (IST)

ਫਰਨੇਸ ਇਕਾਈਆਂ ਦਾ GST ਮਸਲਾ ਹੱਲ ਨਾ ਹੋਣ ''ਤੇ 700 ਤੋਂ ਵੱਧ ਕਾਰੋਬਾਰੀ ਜੰਤਰ-ਮੰਤਰ ''ਤੇ ਦੇਣਗੇ ਧਰਨਾ

ਲੁਧਿਆਣਾ (ਧੀਮਾਨ) : ਆਲ ਇੰਡੀਆ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਚੇਅਰਮੈਨ ਕੇ.ਕੇ. ਗਰਗ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਮਹੀਨੇ ਦੇ ਅੰਦਰ ਉਨ੍ਹਾਂ ਦਾ ਡਬਲ ਜੀ.ਐੱਸ.ਟੀ. ਦੇਣ ਦਾ ਮਸਲਾ ਹੱਲ ਨਾ ਹੋਇਆ ਤਾਂ 700 ਤੋਂ ਵੱਧ ਮੈਂਬਰ ਦਿੱਲੀ ਜੰਤਰ-ਮੰਤਰ 'ਤੇ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ਇਹ ਹੜਤਾਲ ਅਣਮਿੱਥੇ ਸਮੇਂ ਲਈ ਰਹੇਗੀ। ਉਕਤ ਐਸੋਸੀਏਸ਼ਨ ਦੇ ਚੇਅਰਮੈਨ ਕੇ.ਕੇ. ਗਰਗ, ਸੀਨੀਅਰ ਮੀਤ ਪ੍ਰਧਾਨ ਦੇਵ ਗੁਪਤਾ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਅਮਰਜੀਤ ਸਿੰਘ ਡੰਗ ਨੇ ਪੰਜਾਬ ਕੇਸਰੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀ.ਐਸ.ਟੀ. ਭੱਠੀ ਉਦਯੋਗ ਦਾ ਕਾਰੋਬਾਰ ਠੱਪ ਹੋ ਗਿਆ ਹੈ। 

ਇਹ ਵੀ ਪੜ੍ਹੋ : ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ

ਜ਼ਿਆਦਾਤਰ ਸਕਰੈਪ ਡੀਲਰ ਉਨ੍ਹਾਂ ਨੂੰ ਮਾਲ ਖੁਦ ਸਪਲਾਈ ਕਰਦੇ ਹਨ ਅਤੇ ਬਿੱਲ ਕਿਸੇ ਨਾ ਕਿਸੇ ਤੋਂ ਕੱਟਵਾ ਲੈਂਦੇ ਹਨ। ਜਦੋਂ ਜੀ.ਐੱਸ.ਟੀ ਰਿਟਰਨ ਭਰੀ ਜਾਂਦੀ ਹੈ ਤਾਂ ਪਤਾ ਚਲਦਾ ਹੈ ਕਿ ਜਿਸ ਵਿਅਕਤੀ ਨੇ ਸਕਰੈਪ ਖਰੀਦਣ ਦਾ ਬਿੱਲ ਦਿੱਤਾ ਹੈ, ਉਸ ਨੇ ਜੀ.ਐੱਸ.ਟੀ. ਵਿਭਾਗ ਨੂੰ ਜਮ੍ਹਾਂ ਹੀ ਨਹੀਂ ਕਰਵਾਇਆ। ਵਿਭਾਗੀ ਅਧਿਕਾਰੀ ਨੋਟਿਸ ਜਾਰੀ ਕਰਕੇ ਫਰਨੇਸ ਉਦਯੋਗ ਤੋਂ ਜੀ.ਐੱਸ.ਟੀ. ਦੀ ਮੰਗ ਕੱਢ ਦਿੰਦੇ ਹਨ। ਜੀ.ਐੱਸ.ਟੀ ਜਮ੍ਹਾ ਨਾ ਕਰਵਾਉਣ 'ਤੇ ਵਿਭਾਗ ਫਰਨੇਸ ਇਕਾਈਆਂ ਦਾ ਜੀ.ਐੱਸ.ਟੀ. ਨੰਬਰ ਰੱਦ ਕਰ ਦਿੰਦਾ ਹੈ।

ਇਹ ਵੀ ਪੜ੍ਹੋ : ਇਕੱਠੇ 20 ਰੁਪਏ ਮਹਿੰਗਾ ਹੋਇਆ ਪੈਟਰੋਲ, ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਇਸ ਲਈ ਕਾਰੋਬਾਰੀ ਮਹਿਕਮੇ ਨੂੰ ਮਜ਼ਬੂਰ ਹੋ ਕੇ ਸਿਰਫ਼ ਇੱਕ ਵਾਰ ਖਰੀਦੇ ਗਏ ਸਮਾਨ 'ਤੇ ਦੁਬਾਰਾ ਜੀਐੱਸਟੀ ਅਦਾ ਕਰਨਾ ਪੈਂਦਾ ਹੈ। ਜਿਸ ਤੋਂ ਸਕਰੈਪ ਖਰੀਦਿਆ ਜਾਂਦਾ ਹੈ, ਉਹ 2-3 ਮਹੀਨਿਆਂ ਬਾਅਦ ਹੀ ਸ਼ਹਿਰ ਬਦਲ ਕੇ ਕਿਸੇ ਹੋਰ ਥਾਂ ਚਲਾ ਜਾਂਦਾ ਹੈ। ਭਾਵ ਫਰਨੇਸ ਕਾਰੋਬਾਰੀਆਂ ਤੋਂ ਲਿਆ ਗਿਆ ਜੀ.ਐੱਸ.ਟੀ. ਉਹ ਆਪਣੀ ਜੇਬ ਵਿੱਚ ਪਾ ਕੇ ਐਸ਼ ਕਰਦਾ ਹੈ ਅਤੇ ਵਪਾਰੀਆਂ ਨੂੰ ਮਜ਼ਬੂਰ ਹੋ ਕੇ ਦੋ ਵਾਰ ਜੀਐਸਟੀ ਅਦਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਜੀ.ਐੱਸ.ਟੀ. ਨੂੰ ਰਿਵਰਸ ਕੈਟੇਗਰੀ ਵਿੱਚ ਲੈ ਆਏ ਤਾਂ ਫਰਨੇਸ ਇਕਾਇਆਂ ਬੰਦ ਹੋਣ ਤੋਂ ਬੱਚ ਜਾਣਗੀਆਂ। ਸਾਰੇ ਮੈਂਬਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਇਹ ਮੰਗ ਕੇਂਦਰ ਸਰਕਾਰ ਤੱਕ ਪਹੁੰਚ ਗਈ ਹੈ। ਇੱਕ ਮਹੀਨੇ ਦਾ ਸਮਾਂ ਸਰਕਾਰ ਨੂੰ ਜਾ ਰਿਹਾ ਹੈ। ਜੇਕਰ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਦੇਸ਼ ਭਰ ਵਿੱਚ ਫਰਨੇਸ ਉਦਯੋਗ ਨਾਲ ਜੂੜੇ ਕਾਰੋਬਾਰੀ ਆਪਣੀ ਲੇਬਰ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਜੰਤਰ-ਮੰਤਰ 'ਤੇ ਧਰਨਾ ਦੇਣਗੇ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨ ਲੈਂਦੀ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News