ਗੋਇੰਦਵਾਲ ਸਾਹਿਬ ਜੇਲ੍ਹ ’ਚੋਂ 7 ਮੋਬਾਇਲ, ਤੇਜ਼ਧਾਰ ਪੱਤਰੀ ਅਤੇ ਹੋਰ ਸਾਮਾਨ ਹੋਇਆ ਬਰਾਮਦ

Saturday, Mar 25, 2023 - 07:47 PM (IST)

ਗੋਇੰਦਵਾਲ ਸਾਹਿਬ ਜੇਲ੍ਹ ’ਚੋਂ 7 ਮੋਬਾਇਲ, ਤੇਜ਼ਧਾਰ ਪੱਤਰੀ ਅਤੇ ਹੋਰ ਸਾਮਾਨ ਹੋਇਆ ਬਰਾਮਦ

ਤਰਨਤਾਰਨ/ਸ੍ਰੀ ਗੋਇੰਦਵਾਲ ਸਾਹਿਬ (ਰਮਨ,ਪੰਛੀ)-ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ’ਚੋਂ ਸਿਲਵਰ ਦੀ ਤੇਜ਼ਧਾਰ ਪੱਤਰੀ, 7 ਮੋਬਾਇਲ ਫੋਨ, 2 ਜੁਗਾੜੂ ਚਾਰਜਰ, 1 ਡਾਟਾ ਕੇਬਲ ਅਤੇ 4 ਸਿਮ ਬਰਾਮਦ ਕਰਨ ਦੇ ਜੁਰਮ ਹੇਠ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਇਕ ਅਣਪਛਾਤੇ ਅਤੇ ਦੋ ਮੁਲਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ

ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੀਤੇ ਦਿਨੀਂ ਹੋਈ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦੀ ਤੇਜ਼ਧਾਰ ਪੱਤਰੀਆਂ ਨਾਲ ਕੀਤੇ ਹਮਲੇ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਅੰਦਰ ਆਏ ਦਿਨ ਤਲਾਸ਼ੀ ਮੁਹਿੰਮ ਸਬੰਧੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਕਿਰਪਾਲ ਸਿੰਘ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ’ਚ ਬੰਦੀ ਦੋਸ਼ੀਆਂ ਜਤਿੰਦਰ ਸਿੰਘ ਉਰਫ ਹਨੀ ਪੁੱਤਰ ਹਰਭਜਨ ਸਿੰਘ ਵਾਸੀ ਦੁਬੁਰਜੀ ਜ਼ਿਲ੍ਹਾ ਕਪੂਰਥਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਲਖਵਿੰਦਰ ਸਿੰਘ ਵਾਸੀ ਧੌਲ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਸਿਲਵਰ ਦੀ ਤੇਜ਼ਧਾਰ ਪੱਤਰੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਵੱਲੋਂ ਬੈਰਕ ਨੰਬਰ-9 ’ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 7 ਮੋਬਾਇਲ ਫੋਨ, 2 ਜੁਗਾੜੂ ਚਾਰਜਰ, 1 ਡਾਟਾ ਕੇਬਲ ਅਤੇ 4 ਸਿਮ ਬਰਾਮਦ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਫਾਜ਼ਿਲਕਾ ’ਚ ਚੱਕਰਵਾਤੀ ਤੂਫ਼ਾਨ ਨੇ ਮਚਾਇਆ ਕਹਿਰ, ਕਈ ਘਰ ਹੋਏ ਢਹਿ-ਢੇਰੀ (ਵੀਡੀਓ)

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਏ.ਐੱਸ.ਆਈ ਭੁਪਿੰਦਰ ਸਿੰਘ ਅਤੇ ਏ.ਐੱਸ.ਆਈ ਪ੍ਰੇਮ ਸਿੰਘ ਨੇ ਸਾਂਝੇ ਤੌਰ ਉੱਪਰ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਇਲਾਵਾ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 


author

Manoj

Content Editor

Related News