ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਕਾਰਨ 7 ਦੀ ਮੌਤ, 317 ਪਾਜ਼ੇਟਿਵ

Friday, Apr 09, 2021 - 02:27 AM (IST)

ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਕਾਰਨ 7 ਦੀ ਮੌਤ, 317 ਪਾਜ਼ੇਟਿਵ

ਅੰਮ੍ਰਿਤਸਰ,(ਦਲਜੀਤ)- ਕੋਰੋਨਾ ਵਾਇਰਸ ਨੇ 23 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ ਹੈ। ਜ਼ਿਲ੍ਹੇ ’ਚ ਵੀਰਵਾਰ ਨੂੰ 317 ਨਵੇਂ ਇਨਫ਼ੈਕਟਿਡ ਰਿਪੋਰਟ ਹੋਣ ਦੇ ਬਾਅਦ ਹੁਣ ਕੁਲ ਇਨਫ਼ੈਕਟਿਡਾਂ ਦੀ ਗਿਣਤੀ 23305 ਹੋ ਗਈ ਹੈ। ਅੱਜ 7 ਲੋਕਾਂ ਦੀ ਜਾਨ ਵੀ ਗਈ। ਮ੍ਰਿਤਕਾਂ ’ਚ ਚੱਕ ਕਮਾਨ ਖਾਨ ਵਾਸੀ 70 ਸਾਲਾ ਔਰਤ, ਖਤਰਾਏ ਕਲਾਂ ਵਾਸੀ 52 ਸਾਲਾ ਔਰਤ, ਗੇਟ ਹਕੀਮਾਂ ਵਾਸੀ 65 ਸਾਲਾ ਬਜ਼ੁਰਗ, 65 ਸਾਲਾ ਔਰਤ, ਭੱਗੂਪੁਰਾ ਵਾਸੀ 60 ਸਾਲਾ ਔਰਤ, ਆਜ਼ਾਦ ਨਗਰ ਵਾਸੀ 65 ਸਾਲਾ ਬਜ਼ੁਰਗ ਅਤੇ ਖਤਰਾਏ ਕਲਾਂ ਵਾਸੀ 65 ਸਾਲਾ ਔਰਤ ਸ਼ਾਮਲ ਹਨ। ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਦੂਜੀ ਲਹਿਰ ਕੋਨੇ-ਕੋਨੇ ਤੱਕ ਜਾ ਪਹੁੰਚੀ ਹੈ। ਸਿਹਤ ਵਿਭਾਗ ਅਤੇ ਪ੍ਰਸ਼ਾਸਨ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਇਆ ਜਾਵੇ ਤੇ ਇਸਦੇ ਲਈ ਲੋਕਾਂ ਦੇ ਸਹਿਯੋਗ ਲੋੜ ਹੈ ।

ਇਹ ਰਹੇ ਅੰਕੜੇ

ਕੁਲ ਇਨਫ਼ੈਕਟਿਡ : 23305

ਹੁਣ ਤੱਕ ਤੰਦਰੁਸਤ ਹੋਏ : 19411

ਅੱਜ ਤੰਦਰੁਸਤ ਹੋਏ : 372

ਐਕਟਿਵ ਕੇਸ : 3156

ਕੁਲ ਮੌਤਾਂ : 738


author

Bharat Thapa

Content Editor

Related News