4 ਆਈ. ਏ. ਐੱਸ. ਅਤੇ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਵਿਭਾਗਾਂ ’ਚ ਫੇਰਬਦਲ

Monday, Aug 26, 2019 - 08:33 PM (IST)

4 ਆਈ. ਏ. ਐੱਸ. ਅਤੇ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਵਿਭਾਗਾਂ ’ਚ ਫੇਰਬਦਲ

ਚੰਡੀਗੜ੍ਹ/ਫਗਵਾੜਾ, (ਭੁੱਲਰ, ਹਰਜੋਤ)-ਪੰਜਾਬ ਸਰਕਾਰ ਵਲੋਂ 4 ਆਈ. ਏ. ਐੱਸ. ਅਤੇ 4 ਪੀ. ਸੀ. ਐੱਸ. ਅਧਿਕਾਰੀਆਂ ਦੇ ਵਿਭਾਗਾਂ ’ਚ ਫੇਰਬਦਲ ਕਰਦਿਆਂ ਤਬਾਦਲੇ ਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਮੁੱਖ ਸਕੱਤਰ ਵਲੋਂ ਜਾਰੀ ਹੁਕਮਾਂ ਅਨੁਸਾਰ 4 ਆਈ. ਏ. ਐੱਸ. ਅਧਿਕਾਰੀਆਂ ’ਚ ਮਨਵੇਸ਼ ਸਿੰਘ ਸਿੱਧੂ ਨੂੰ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਸਿਹਤ ਤੇ ਪਰਿਵਾਰ ਭਲਾਈ, ਬਲਵਿੰਦਰ ਸਿੰਘ ਧਾਲੀਵਾਲ ਨੂੰ ਡਾਇਰੈਕਟਰ ਲੈਂਡ ਰਿਕਾਰਡਜ਼, ਸੈਟਲਮੈਂਟ, ਕਨਸੌਲੀਡੇਸ਼ਨ ਅਤੇ ਲੈਂਡ ਐਕੁਜਿਸ਼ਨ ਜਲੰਧਰ, ਦਵਿੰਦਰ ਸਿੰਘ ਨੂੰ ਡਾਇਰੈਕਟਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਅਤੇ ਵਾਧੂ ਚਾਰਜ ਕਾਰਜਕਾਰੀ ਡਾਇਰੈਕਟਰ, ਪੰਜਾਬ ਰਾਜ ਅਨੁਸੂਚਿਤ ਜਾਤੀਆਂ, ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਜਦਕਿ ਪੁਨੀਤ ਗੋਇਲ ਨੂੰ ਵਧੀਕ ਰਜਿਸਟਰਾਰ ਸਹਿਕਾਰੀ ਸੋਸਾਇਟੀਆਂ (ਪ੍ਰਸ਼ਾਸਨ) ਪੰਜਾਬ ਅਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ ਸ਼ੂਗਰਫੈੱਡ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪੀ. ਸੀ. ਐੱਸ. ਅਧਿਕਾਰੀਆਂ ’ਚ ਕਰਨੈਲ ਸਿੰਘ ਨੂੰ ਸੰਯੁਕਤ ਮੁੱਖ ਚੋਣ ਅਧਿਕਾਰੀ, ਪੰਜਾਬ ਅਤੇ ਵਾਧੂ ਚਾਰਜ ਵਧੀਕ ਸਕੱਤਰ, ਮਾਲ ਅਤੇ ਮੁਡ਼ ਵਸੇਬਾ, ਲਤੀਫ਼ ਅਹਿਮਦ ਨੂੰ ਸਬ-ਡਵੀਜ਼ਨਲ ਮੈਜਿਸਟਰੇਟ, ਫਗਵਾਡ਼ਾ, ਅਵਨੀਤ ਕੌਰ ਨੂੰ ਜੁਆਇੰਟ ਸੀ. ਈ. ਓ., ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰੋਮੋਸ਼ਨ ਅਤੇ ਵਾਧੂ ਚਾਰਜ ਜੁਆਇੰਟ ਡਾਇਰੈਕਟਰ, ਖਣਨ ਤੇ ਵਾਧੂ ਚਾਰਜ ਲੈਂਡ ਐਕੁਜਿਸ਼ਨ ਕੁਲੈਕਟਰ, ਉਦਯੋਗ ਅਤੇ ਵਣਜ ਅਤੇ ਵਾਧੂ ਚਾਰਜ ਡਿਪਟੀ ਡਾਇਰੈਕਟਰ, ਕਾਲੋਨਾਈਜੇਸ਼ਨ ਅਤੇ ਜੈ ਇੰਦਰ ਸਿੰਘ ਨੂੰ ਕਾਰਜਕਾਰੀ ਮੈਜਿਸਟਰੇਟ, ਜਲੰਧਰ ਅਤੇ ਵਾਧੂ ਚਾਰਜ ਲੈਂਡ ਐਕੁਜਿਸ਼ਨ ਕੁਲੈਕਟਰ ਇੰਪਰੂਵਮੈਂਟ ਟਰੱਸਟ, ਜਲੰਧਰ ਵਜੋਂ ਤਾਇਨਾਤ ਕੀਤਾ ਗਿਆ ਹੈ।


author

DILSHER

Content Editor

Related News