ਜ਼ਿਲਾ ਫਿਰੋਜ਼ਪੁਰ ''ਚ ਨਸ਼ੀਲੇ ਪਦਾਰਥਾਂ ਸਮੇਤ 7 ਕਾਬੂ
Sunday, Aug 13, 2017 - 05:14 PM (IST)
ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਦੇ ਪਿੰਡ ਹਰਦਾਸਾ, ਆਲੇ ਵਾਲਾ ਅਤੇ ਭੜਾਨਾ ਵਿਚ ਨਾਰਕੋਟਿਕ ਕੰਟਰੋਲ ਸੈਲ ਫਿਰੋਜ਼ਪੁਰ, ਥਾਣਾ ਸਦਰ ਜ਼ੀਰਾ, ਕੁਲਗੜ੍ਹੀ ਅਤੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਹੀਰੋਇਨ, ਨਸ਼ੀਲੇ ਪਾਊਡਰ ਅਤੇ ਨਜਾਇਜ਼ ਸ਼ਰਾਬ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਅਤੇ ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਨਾਰਕੋਟਿਕ ਕੰਟਰੋਲ ਸੈਲ ਫਿਰੋਜ਼ਪੁਰ ਦੇ ਏ. ਐਸ. ਆਈ. ਪਿਆਰਾ ਸਿੰਘ ਨੇ ਦੱਸਿਆ ਕਿ ਪੁਲਸ ਨੇ 2 ਗ੍ਰਾਮ ਹੈਰੋਇਨ ਸਮੇਤ ਗਜਨ ਸਿੰਘ ਅਤੇ ਗੁਰਜੀਤ ਸਿੰਘ ਉਰਫ ਜੀਤਾ ਨੂੰ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਥਾਣਾ ਸਦਰ ਜ਼ੀਰਾ ਦੇ ਏ. ਐਸ. ਆਈ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੇ 320 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕੇਵਲ ਸਿੰਘ, ਹਰਪ੍ਰੀਤ ਸਿਘ ਅਤੇ ਹਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੱਲਾਂਵਾਲਾ ਦੇ ਐਚ. ਸੀ. ਜਗਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ 35 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਸਵਰਨ ਸਿੰਘ ਨੂੰ ਗ੍ਰਿਫਤਾਰ ਕੀਤਾ, ਜਦਕਿ ਥਾਣਾ ਕੁਲਗੜ੍ਹੀ ਦੇ ਐਚ. ਸੀ. ਤਲਵਿੰਦਰ ਸਿੰਘ ਨੇ ਸਵਾ 9 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਸਲਵਿੰਦਰ ਸਿੰਘ ਉਰਫ ਛਿੰਦਾ ਨੂੰ ਕਾਬੂ ਕਰਦੇ ਜਮਾਨਤ 'ਤੇ ਰਿਹਾਅ ਕਰ ਦਿੱਤਾ ਹੈ।
