ਜਲੰਧਰ ਵਿਖੇ ਫਾਇਨਾਂਸ ਕੰਪਨੀ ਦੇ 7 ਕਰਿੰਦੇ ਹਥਿਆਰਾਂ ਸਣੇ ਗ੍ਰਿਫ਼ਤਾਰ, ਡੇਢ ਲੱਖ ਲਈ ਵਿਅਕਤੀ ਨੂੰ ਕੀਤਾ ਕਿਡਨੈਪ
Tuesday, Jul 11, 2023 - 05:43 PM (IST)
ਜਲੰਧਰ (ਸੋਨੂੰ, ਵਰੁਣ)- ਸਿਰਫ਼ ਡੇਢ ਲੱਖ ਲਈ ਬਿਆਸ ਦੀ ਇਕ ਫਾਇਨਾਂਸ ਕੰਪਨੀ ਦੇ ਕਾਰਿੰਦਿਆਂ ਨੇ ਰਾਮਾਮੰਡੀ ਦੇ ਇਕ ਵਿਅਕਤੀ ਨੂੰ ਅਗਵਾ ਕਰ ਲਿਆ। ਪੁਲਸ ਨੇ ਕਰੀਬ ਡੇਢ ਘੰਟੇ ਦੇ ਅੰਦਰ ਪਿੱਛਾ ਕਰਕੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਸਾਜਿਸ਼ ਕਰਤਾ ਫਾਇਨਾਂਸ ਕੰਪਨੀ ਦਾ ਮਾਲਕ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਦੋਸ਼ੀਆਂ ਕੋਲੋਂ ਇਕ ਦੇਸੀ ਕੱਟਾ, ਕਿਰਪਾਨ, ਦਾਤਰ, ਖੰਡਾ, ਬੇਸਬੈਟ. ਇਕ ਬਾਈਕ, ਇਕ ਕਾਰ ਅਤੇ 5 ਮੋਬਾਇਲ ਫੋਨ ਬਰਾਮਦ ਹੋਏ ਹਨ। ਦੋਸ਼ੀਆਂ ਦੀ ਪਛਾਣ ਬਿਆਸ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਕੌਰ, ਅੰਮ੍ਰਿਤਪਾਲ ਸਿੰਘ, ਅਰਸ਼ਦੀਪ ਸਿੰਘ ਅਤੇ ਹਰਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ-ਚਾਈਲਡ ਪੋਰਨੋਗ੍ਰਾਫੀ ਦੇ ਮੱਕੜ ਜਾਲ 'ਚ ਫਸਿਆ ਜਲੰਧਰ, ਇੰਸਟਾਗ੍ਰਾਮ 'ਤੇ ਹੋਈ ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ
ਬਿਆਸ ਦੀ ਧਾਗਾ ਫਾਇਨਾਂਸ ਕੰਪਨੀ ਲੋਕਾਂ ਨੂੰ ਬਿਆਜ 'ਤੇ ਪੈਸੇ ਦਿੰਦੀ ਸੀ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ। ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਰਾਮਾਮੰਡੀ ਤੋਂ 8 ਜੁਲਾਈ ਨੂੰ ਨਿਊ ਗਣੇਸ਼ ਨਗਰ ਦੀ ਰਹਿਣ ਵਾਲੀ ਹਰਜੀਤ ਕੌਰ ਨੇ ਸੂਚਨਾ ਦਿੱਤੀ ਸੀ ਕਿ ਉਸ ਦੇ ਪਤੀ ਅਮਰੀਕ ਸਿੰਘ ਨੂੰ ਕੋਰੀਲਾ ਕਾਰ ਅਤੇ ਬਾਈਕ ਸਵਾਰ ਨੌਜਵਾਨ ਕੁੱਟਮਾਰ ਕਰਕੇ ਅਗਵਾ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਏ. ਡੀ. ਸੀ. ਪੀ. ਸਿਟੀ ਵਨ ਕੰਵਲਪ੍ਰੀਤ ਸਿੰਘ ਚਹਿਲ ਦੀ ਅਗਵਾਈ ਵਿਚ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਨੇ ਰਾਮਾਮੰਡੀ ਥਾਣਾ ਦੇ ਇੰਚਾਰਜ ਵਿਕਟਰ ਮਸੀਹ ਦੇ ਨਾਲ ਇਨ੍ਹਾਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਮਰੀਕ ਸਿੰਘ ਨੂੰ ਇਨ੍ਹਾਂ ਦੇ ਚੁੰਗਲ ਤੋਂ ਛੁਡਵਾਇਆ।
ਡੀ. ਸੀ. ਪੀ. ਨੇ ਦੱਸਿਆ ਕਿ ਅਮਰੀਕ ਸਿੰਘ ਦੀ ਇਕ ਰਿਸ਼ਤੇਦਾਰ ਨੇ ਬਿਆਸ ਦੀ ਡਾਗਾ ਫਾਇਨਾਂਸ ਕੰਪਨੀ ਤੋਂ ਡੇਢ ਲੱਖ ਰੁਪਏ ਲਏ ਸਨ। ਅਮਰੀਕ ਉਸ ਰਿਸ਼ਤੇਦਾਰ ਦੇ ਗਾਰੰਟਰ ਸਨ। ਇਸ ਦੇ ਚਲਦਿਆਂ ਫਾਇਨਾਂਸ ਕੰਪਨੀ ਦੇ ਮਾਲਕ ਨੇ ਉਸ ਨੂੰ ਕਿਡਨੈਪ ਕਰਕੇ ਜ਼ਬਰਦਸਤੀ ਪੈਸੇ ਕੱਢਵਾਉਣ ਦੀ ਸਾਜਿਸ਼ ਰਚੀ। ਫਿਲਹਾਲ ਪੁਲਸ ਨੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਅਤੇ ਕੰਪਨੀ ਦਾ ਮਾਲਕ ਫਰਾਰ ਹੈ।
ਇਹ ਵੀ ਪੜ੍ਹੋ- ਮੀਂਹ ਨੇ ਧੋ ਦਿੱਤਾ ਪ੍ਰਦੂਸ਼ਣ, ਜਲੰਧਰ ਤੋਂ ਮੁੜ ਦਿਸਿਆ ਹਿਮਾਚਲ ਦੇ ‘ਪਹਾੜਾਂ ਦਾ ਨਜ਼ਾਰਾ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711