ਲੋਕ ਸਭਾ ਚੋਣ : ਲੁਧਿਆਣਾ ਵਿਚ 7,01,580 ਲੋਕਾਂ ਨੇ ਨਹੀਂ ਪਾਈ ਵੋਟ, ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਅੰਕੜੇ
Monday, Jun 03, 2024 - 12:44 PM (IST)
ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣ ਦੌਰਾਨ ਲੁਧਿਆਣਾ ਵਿਚ ਸ਼ਨੀਵਾਰ ਨੂੰ ਹੋਈ ਵੋਟਿੰਗ ਦਾ ਫਾਈਨਲ ਡਾਟਾ ਜ਼ਿਲਾ ਪ੍ਰਸ਼ਾਸਨ ਵੱਲੋਂ ਲੰਮੇ ਇੰਤਜ਼ਾਰ ਤੋਂ ਬਾਅਦ ਐਤਵਾਰ ਨੂੰ ਜਾਰੀ ਕਰ ਦਿੱਤਾ ਗਿਆ, ਜਿਸ ਦੇ ਮੁਤਾਬਕ 7,01,580 ਲੋਕਾਂ ਵੱਲੋਂ ਵੋਟ ਹੀ ਨਹੀਂ ਪਾਈ ਗਈ। ਇਸ ਸਬੰਧੀ ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਲੁਧਿਆਣਾ ਲੋਕ ਸਭਾ ਸੀਟ ’ਤੇ ਵੋਟਰਾਂ ਦੀ ਗਿਣਤੀ 17,58,614 ਹਨ, ਜਿਨ੍ਹਾਂ ਵਿਚੋਂ ਸਿਰਫ 60.11 ਫੀਸਦੀ ਲੋਕਾਂ ਵੱਲੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦਾ ਅੰਕੜਾ 1057034 ਦੱਸਿਆ ਗਿਆ ਹੈ। ਇਨ੍ਹਾਂ ਵਿਚੋਂ ਵੋਟ ਪਾਉਣ ਵਾਲੇ 580468 ਮਰਦ ਅਤੇ 4765530 ਔਰਤਾਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਐਕਸ਼ਨ! ਫੇਸਬੁੱਕ ਪੋਸਟ ਵੇਖ ਕੀਤਾ ਸਸਪੈਂਡ
ਅੰਕੜਿਆਂ ’ਤੇ ਇਕ ਨਜ਼ਰ
-ਲੁਧਿਆਣਾ ਲੋਕ ਸਭਾ ਸੀਟ ’ਤੇ ਦੀ ਗਿਣਤੀ 178614
-ਕੁਲ ਵੋਟਿੰਗ 1057034
-701580 ਲੋਕਾਂ ਨੇ ਨਹੀਂ ਪਾਈ ਵੋਟ
-ਮਤਦਾਨ ਫ਼ੀਸਦੀ - 60.11 ਫ਼ੀਸਦੀ
-580468 ਮਰਦ ਵੋਟਰ
-476530 ਮਹਿਲਾ ਵੋਟਰ।
ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਮਾਂ ਨੇ 4 ਮਾਸੂਮ ਬੱਚਿਆਂ ਨਾਲ ਜੋ ਕੀਤਾ ਜਾਣ ਰਹਿ ਜਾਓਗੇ ਦੰਗ
ਵਿਧਾਨਸਭਾ ਚੋਣਾਂ ਤੋਂ ਵੀ 5.57 ਫੀਸਦੀ ਡਾਊਨ ਹੋਈ ਵੋਟਾਂ ਦੀ ਫ਼ੀਸਦੀ
ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਦੇ 701580 ਲੋਕਾਂ ਵੱਲੋਂ ਵੋਟ ਨਾ ਪਾਉਣ ਦੀ ਵਜ੍ਹਾ ਨਾਲ ਮਤਦਾਨ ਫੀਸਦੀ ਵਿਧਾਨਸਭਾ ਚੋਣਾਂ ਤੋਂ ਵੀ ਡਾਊਨ ਹੋ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੁਧਿਆਣਾ 9 ਸੀਟਾਂ ’ਤੇ 65.68 ਫੀਸਦੀ ਵੋਟਿੰਗ ਹੋਈ ਸੀ ਪਰ ਹੁਣ ਲੋਕ ਸਭਾ ਚੋਣਾਂ ਦੇ ਦੌਰਾਨ 60.11. ਮਤਲਬ ਕਿ ਵਿਧਾਨਸਭਾ ਚੋਣਾਂ ਤੋਂ ਵੀ 5.57 ਫੀਸਦੀ ਡਾਊਨ ਵੋਟਿੰਗ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8