6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਲੇਗੀ ''ਇੰਗਲਿਸ਼ ਡਿਕਸ਼ਨਰੀ''
Wednesday, Feb 09, 2022 - 10:50 AM (IST)
ਲੁਧਿਆਣਾ (ਵਿੱਕੀ) : ਵਿਦਿਆਰਥੀਆਂ ’ਚ ਅੰਗਰੇਜ਼ੀ ਭਾਸ਼ਾ ਦੀ ਕਮਿਊਨੀਕੇਸ਼ਨ ਸਕਿੱਲ ’ਚ ਸੁਧਾਰ ਲਿਆਉਣ ਲਈ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਇੰਗਲਿਸ਼ ਡਿਕਸ਼ਨਰੀ ਮੁਹੱਈਆ ਕਰਵਾਉਣ ਲਈ ਫੰਡ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਜ਼ਿਲ੍ਹੇ ਦੇ 6ਵੀਂ ਤੋਂ 8ਵੀਂ ਜਮਾਤ ਤੱਕ ਦੇ 70,634 ਵਿਦਿਆਰਥੀਆਂ, ਜਿਨ੍ਹਾਂ ’ਚੋਂ 6ਵੀਂ ਜਮਾਤ ਦੇ 24,523, 7ਵੀਂ ਜਮਾਤ ਦੇ 30,403 ਅਤੇ 8ਵੀਂ ਜਮਾਤ ਦੇ 22,708 ਵਿਦਿਆਰਥੀ ਸ਼ਾਮਲ ਹਨ, ਦੇ ਲਈ ਹਰ ਵਿਦਿਆਰਥੀ 35 ਦੇ ਹਿਸਾਬ ਨਾਲ 23,30,922 ਰੁਪਏ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਸਿਮਰਜੀਤ ਬੈਂਸ ਨੂੰ ਪੁਲਸ ਨੇ ਕੀਤਾ ਰਿਹਾਅ, ਮਾਮਲੇ ਦੀ ਜਾਂਚ ਦੇ ਹੁਕਮ ਜਾਰੀ
ਇਸੇ ਤਰ੍ਹਾਂ 9ਵੀਂ ਜਮਾਤ ਦੇ 21,284 ਅਤੇ 10ਵੀਂ ਜਮਾਤ ਦੇ 21,443 ਵਿਦਿਆਰਥੀਆਂ ਲਈ 55 ਰੁਪਏ ਪ੍ਰਤੀ ਵਿਦਿਆਰਥੀ ਅਤੇ 11ਵੀਂ ਜਮਾਤ ਦੇ 23,135 ਅਤੇ 12ਵੀਂ ਜਮਾਤ ਦੇ 19,853 ਵਿਦਿਆਰਥੀਆਂ ਲਈ 40 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਕੁੱਲ 40,69,505 ਜਾਰੀ ਕੀਤੇ ਗਏ ਹਨ। ਡਿਕਸ਼ਨਰੀ ਖ਼ਰੀਦਣ ਲਈ ਵਿਭਾਗ ਵੱਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਛੇਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਖ਼ਰੀਦੀ ਜਾਣ ਵਾਲੀ ਡਿਕਸ਼ਨਰੀ ’ਚ 25,000 ਤੋਂ 30,000 ਸ਼ਬਦ ਹੋਣੇ ਚਾਹੀਦੇ ਹਨ, ਜਦੋਂ ਕਿ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਡਿਕਸ਼ਨਰੀ ’ਚ 45,000 ਤੋਂ 50,000 ਅਤੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਡਿਕਸ਼ਨਰੀ ਵਿਚ 35,000 ਤੋਂ 40,000 ਸ਼ਬਦ ਹੋਣੇ ਚਾਹੀਦੇ ਹਨ। ਡਿਕਸ਼ਨਰੀ ’ਚ ਫ੍ਰੇਜ਼ਸ, ਇਡੀਅਮ ਅਤੇ ਪਿਕਚਰਸ ਆਦਿ ਸ਼ਾਮਲ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ‘ਸੰਯੁਕਤ ਸਮਾਜ ਮੋਰਚਾ’ ਦਾ ਚੋਣ ਮੈਨੀਫੈਸਟੋ, ‘ਇਕਰਾਰਨਾਮਾ’ ਦਿੱਤਾ ਨਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ