‘698ਵੀਂ ਰਾਹਤ ਵੰਡ’ ਸੰਪੰਨ, ਜੰਮੂ-ਕਸ਼ਮੀਰ 'ਚ 200 ਪਰਿਵਾਰਾਂ ਲਈ ਭਿਜਵਾਇਆ ਰਾਸ਼ਨ
Thursday, Feb 09, 2023 - 05:44 PM (IST)
ਜਲੰਧਰ (ਵਰਿੰਦਰ ਸ਼ਰਮਾ)- ਧਾਰਾ 370 ਖਤਮ ਹੋਣ ਦੇ ਬਾਵਜੂਦ ਜੰਮੂ-ਕਸ਼ਮੀਰ ’ਚ ਹਾਲਾਤ ਆਮ ਵਰਗੇ ਨਹੀਂ ਹੋ ਰਹੇ। ਪਾਕਿਸਤਾਨ ਕਦੇ ਸਰਹੱਦ ਤੋਂ ਡਰੋਨ ਭਿਜਵਾ ਕੇ ਦਹਿਸ਼ਤ ਫੈਲਾ ਰਿਹਾ ਹੈ ਤਾਂ ਕਦੇ ਟਾਰਗੈੱਟ ਕਿਲਿੰਗ ਕਰਵਾਉਂਦਾ ਹੈ। ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਹੁਣ ਤਕ ਰਾਹਤ ਸਮੱਗਰੀ ਦੇ 698 ਟਰੱਕ ਪ੍ਰਭਾਵਿਤ ਲੋਕਾਂ ’ਚ ਵੰਡੇ ਜਾ ਚੁੱਕੇ ਹਨ ਪਰ ਅਜੇ ਵੀ ਅਣਗਿਣਤ ਲੋਕਾਂ ਨੂੰ ਮਦਦ ਦੀ ਲੋੜ ਹੈ।
ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਵੰਡ ਮੁਹਿੰਮ ਅਧੀਨ 698ਵੇਂ ਟਰੱਕ ਦਾ ਸਾਮਾਨ ਵੰਡਣ ਲਈ ਸਮਾਜ ਸੇਵਕ ਤੇ ਭਾਜਪਾ ਨੇਤਾ ਬਲਦੇਵ ਸ਼ਰਮਾ ਦੀ ਪ੍ਰਧਾਨਗੀ ਹੇਠ ਸਮਾਗਮ ਦਾ ਆਯੋਜਨ ਜ਼ਿਲ੍ਹਾ ਰਿਆਸੀ ਦੇ ਬਲਾਕ ਮਾਮੂਨ ’ਚ ਕੀਤਾ ਗਿਆ। ਬਲਦੇਵ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਸਰਹੱਦੀ ਪ੍ਰਭਾਵਿਤਾਂ ਦੀ ਜੋ ਮਦਦ ਕਰ ਰਿਹਾ ਹੈ, ਉਸ ਦੇ ਲਈ ਸੰਪੂਰਨ ਜੰਮੂ-ਕਸ਼ਮੀਰ ਧੰਨਵਾਦੀ ਹੈ। ਜਲੰਧਰ ਤੋਂ ਖਾਸ ਤੌਰ ’ਤੇ ਪਹੁੰਚੇ ਇਕਬਾਲ ਸਿੰਘ ਅਰਨੇਜਾ ਨੇ ਕਿਹਾ ਕਿ ਜਦੋਂ ਤਕ ਹਾਲਾਤ ਆਮ ਵਰਗੇ ਨਹੀਂ ਹੁੰਦੇ, ਅਸੀਂ ਮਦਦ ਲਈ ਆਉਂਦੇ ਰਹਾਂਗੇ।
ਇਸ ਮੌਕੇ 200 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜੋ ਕਿ ਅੰਬਾਲਾ ਤੋਂ ਸ਼੍ਰੀ ਕ੍ਰਿਸ਼ਨ ਕ੍ਰਿਪਾ ਸੇਵਾ ਸਮਿਤੀ ਦੇ ਸਹਿਯੋਗ ਨਾਲ ‘ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ’ ਵੱਲੋਂ ਭਿਜਵਾਇਆ ਗਿਆ ਸੀ। ਸਮਾਗਮ ’ਚ ਸਰਪੰਚ ਸੁਦੇਸ਼ ਸ਼ਰਮਾ, ਸਰਪੰਚ ਬੰਸੀ ਲਾਲ ਤੇ ਸਰਪੰਚ ਅਸ਼ੋਕ ਕੁਮਾਰ ਨੇ ਵੀ ਵਿਚਾਰ ਪ੍ਰਗਟ ਕੀਤੇ।
ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਬਲਦੇਵ ਸ਼ਰਮਾ, ਮਨੋਜ ਸਲਹੋਤਰਾ, ਇਕਬਾਲ ਸਿੰਘ ਅਰਨੇਜਾ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਤੇ ਹੋਰ ਹਾਜ਼ਰ ਸਨ।