69 ਸਾਲਾ ਬਾਬੇ ਨੇ 13 ਸਾਲਾ ਲੜਕੀ ਨਾਲ ਕੀਤਾ ਜਬਰ-ਜ਼ਨਾਹ

Tuesday, Jun 25, 2019 - 08:18 PM (IST)

69 ਸਾਲਾ ਬਾਬੇ ਨੇ 13 ਸਾਲਾ ਲੜਕੀ ਨਾਲ ਕੀਤਾ ਜਬਰ-ਜ਼ਨਾਹ

ਤਪਾ ਮੰਡੀ(ਸ਼ਾਮ,ਗਰਗ)— ਸਥਾਨਕ ਇਲਾਕੇ 'ਚ ਇਕ 69 ਸਾਲਾ ਵਿਅਕਤੀ ਵੱਲੋਂ 13 ਸਾਲਾ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਡੀ.ਐੱਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੀਤਨ ਦਾਸ (69) ਪੁੱਤਰ ਭੂਮੀ ਦਾਸ ਵਾਸੀ ਬਿਹਾਰ ਕੁਲਚਿਆਂ ਦੀ ਰੇਹੜੀ ਲਾਉਂਦਾ ਹੈ।

ਅੱਗੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਅੱਜ ਜਦ ਦੁਪਹਿਰ ਸਮੇਂ ਨਾਬਾਲਿਗਾ ਦੇ ਮਾਤਾ-ਪਿਤਾ ਕਿਸੇ ਰਿਸ਼ਤੇਦਾਰੀ 'ਚ ਗਏ ਹੋਏ ਸਨ ਤਾਂ ਗੁਆਂਢ 'ਚ ਕੁਲਚਿਆਂ ਦੀ ਜੀਤਨ ਦਾਸ ਨੇ ਉਨ੍ਹਾਂ ਦਾ ਫਾਇਦਾ ਉਠਾਉਂਦੇ ਹੋਏ ਉਸ ਦੇ ਘਰ ਜਾਕੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕਰ ਦਿੱਤਾ। ਜਦ ਪੀੜਤਾ ਦੇ ਰੌਂਦਿਆਂ ਅਪਣੇ ਮਾਤਾ-ਪਿਤਾ ਨੂੰ ਇਸ ਹਰਕਤ ਬਾਰੇ ਦੱਸਿਆ ਉਨ੍ਹਾਂ ਤੁਰੰਤ ਲੜਕੀ ਨੂੰ ਸਬ-ਡਵੀਜਨਲ ਹਸਪਤਾਲ ਤਪਾ ਭਰਤੀ ਕਰਵਾਇਆ ਗਿਆ। ਪੁਲਸ ਸੂਤਰਾਂ ਅਨੁਸਾਰ ਜੀਤਨ ਦਾਸ ਖਿਲਾਫ ਧਾਰਾ 376 ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। 


author

Baljit Singh

Content Editor

Related News