ਪੁਲਸ ਭਰਤੀ ਲਈ 65000 ਨੌਜਵਾਨ ਦੇ ਰਹੇ ਪ੍ਰੀਖਿਆ, ਮੁੱਖ ਮੰਤਰੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ
Friday, Oct 14, 2022 - 06:37 PM (IST)
ਚੰਡੀਗੜ੍ਹ : ਪੰਜਾਬ ਪੁਲਸ ਦੀ ਭਰਤੀ ਪ੍ਰੀਖਿਆ ਅੱਜ 14 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਸ ’ਤੇ ਪ੍ਰੀਖਿਆ ਦੇਣ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਆਖਿਆ ਹੈ ਕਿ ਅੱਜ ਪੰਜਾਬ ਪੁਲਸ ’ਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਦੀ ਭਰਤੀ ਲਈ ਲਗਭਗ 65000 ਨੌਜਵਾਨ ਪ੍ਰੀਖਿਆ ਦੇ ਰਹੇ ਹਨ। ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ। ਪੰਜਾਬ ਪੁਲਸ ’ਚ 2500 ਨਵੀਆਂ ਅਸਾਮੀਆਂ ਕੱਢੀਆਂ ਹਨ, ਹੁਣ ਤੱਕ 18543 ਨੌਕਰੀਆਂ ਦੇ ਚੁੱਕੇ ਹਾਂ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਲਾਰੈਂਸ, ਜੱਗੂ ਤੋਂ ਪੁੱਛਗਿੱਛ ਤੋਂ ਬਾਅਦ ਇਕ ਹੋਰ ਵੱਡੀ ਤਿਆਰੀ ’ਚ ਪੁਲਸ
ਦੱਸਣਯੋਗ ਹੈ ਕਿ ਮਹਿਕਮੇ ਵਿਚ ਕਾਂਸਟੇਬਲ ਦੀਆਂ 1156 ਅਸਾਮੀਆਂ ਲਈ ਪ੍ਰੀਖਿਆ 14 ਅਕਤੂਬਰ, ਹੈੱਡ ਕਾਂਸਟੇਬਲ ਦੀਆਂ 787 ਅਸਾਮੀਆਂ ਲਈ ਪ੍ਰੀਖਿਆ 15 ਅਕਤੂਬਰ ਅਤੇ ਸਬ-ਇੰਸਪੈਕਟਰ ਦੀਆਂ 560 ਅਸਾਮੀਆਂ ਲਈ ਪ੍ਰੀਖਿਆ 16 ਅਕਤੂਬਰ ਨੂੰ ਹੋਵੇਗੀ। ਇਸ ਪ੍ਰੀਖਿਆ 'ਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਮਹਿਕਮੇ ਵੱਲੋਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਫਰਾਰ ਗੈਂਗਸਟਰ ਦੀਪਕ ਟੀਨੂੰ ਨੇ ਛੱਡਿਆ ਭਾਰਤ !
ਲਾਜ਼ਮੀ ਹਨ ਇਹ ਦਸਤਾਵੇਜ਼
ਉਮੀਦਵਾਰਾਂ ਨੂੰ ਆਪਣੇ ਨਾਲ ਐਡਮਿਟ ਕਾਰਡ, ਪਾਸਪੋਰਟ ਸਾਈਜ਼ ਰੰਗਦਾਰ ਤਸਵੀਰ, ਫ਼ੋਟੋ ਆਈ. ਡੀ. ਪਰੂਫ਼ (ਪੈਨ ਕਾਰਡ/ਪਾਸਪੋਰਟ/ਡਰਾਈਵਿੰਗ ਲਾਇਸੰਸ/ਵੋਟਰ ਕਾਰਡ/ਅਧਾਰ ਕਾਰਡ ਆਦਿ)। ਇੱਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਫੋਟੋਕਾਪੀ ਜਾਂ ਈ-ਅਧਾਰ ਕਾਰਡ ਨਾਲ ਦਾਖ਼ਲਾ ਨਹੀਂ ਮਿਲੇਗਾ। ਉਮੀਦਵਾਰਾਂ ਨੂੰ ਐਡਮਿਟ ਕਾਰਡ ਉੱਪਰ ਦਰਸਾਏ ਸਮੇਂ ਅਨੁਸਾਰ ਪ੍ਰੀਖਿਆ ਕੇਂਦਰ ਵਿਖੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ ਅਤੇ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਦੇਰੀ ਨਾਲ ਆਉਣ ਵਾਲੇ ਉਮੀਦਵਾਰਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਗੁਰਜੰਟ ਕਤਲ ’ਤੇ ਗੈਂਗਸਟਰ ਲੰਡਾ ਦੀ ਪੋਸਟ ਤੋਂ ਬਾਅਦ ਪੁਲਸ ਦੀ ਵੱਡੀ ਕਾਰਵਾਈ, ਵੀਡੀਓ ਵੀ ਆਈ ਸਾਹਮਣੇ
ਪ੍ਰੀਖਿਆ ਹਾਲ 'ਚ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
ਹਦਾਇਤਾਂ ਅਨੁਸਾਰ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਵਿਚ ਪੈੱਨ, ਪੈਂਸਲ-ਬਾਕਸ ਜਾਂ ਹੋਰ ਸਟੇਸ਼ਨਰੀ ਆਦਿ ਲਿਜਾਉਣ ਦੀ ਪ੍ਰਵਾਨਗੀ ਨਹੀ ਦਿੱਤੀ ਜਾਵੇਗੀ। ਪ੍ਰੀਖਿਆ ਦੇ ਲਈ ਪੈੱਨ ਪ੍ਰੀਖਿਆ ਹਾਲ ਦੇ ਅੰਦਰ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਮੀਦਵਾਰ ਕਿਸੇ ਕਿਸਮ ਦੇ ਗਹਿਣੇ, ਐਨਕਾਂ, ਬੈਗ, ਫ਼ੋਨ, ਹੈੱਡ ਫ਼ੋਨ, ਚਾਬੀਆਂ, ਘੜੀ ਆਦਿ ਲਿਜਾਉਣ ਦੀ ਵੀ ਮਨਾਹੀ ਰਹੇਗੀ। ਇਸ ਤੋਂ ਇਲਾਵਾ ਹਾਲ ਵਿਚ ਪਰਸ ਆਦਿ ਲਿਜਾਉਣ ਦੀ ਵੀ ਇਜਾਜ਼ਤ ਨਹੀ ਹੋਵੇਗੀ, ਹਾਲਾਂਕਿ ਉਮੀਦਵਾਰ ਚਾਹੇ ਤਾਂ ਨਕਦੀ ਲਿਜਾ ਸਕਦਾ ਹੈ। ਨਾਲ ਹੀ ਖ਼ਾਣ ਵਾਲੀਆਂ ਚੀਜ਼ਾਂ ਨੂੰ ਵੀ ਅੰਦਰ ਨਹੀ ਲਿਜਾਇਆ ਜਾ ਸਕੇਗਾ, ਸਿਰਫ਼ ਪਾਰਦਰਸ਼ੀ ਬੋਤਲ ਵਿਚ ਪਾਣੀ ਲਿਜਾਉਣ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ : ਚੱਲਦੀ ਟ੍ਰੇਨ ’ਚ ਮੌਤ ਨੂੰ ਕਲੋਲਾਂ ਕਰਦੇ ਮੁੰਡੇ ਨਾਲ ਵਾਪਰਿਆ ਹਾਦਸਾ, ਦੇਖੋ ਰੌਂਗਟੇ ਖੜ੍ਹੇ ਕਰਦੀ ਵੀਡੀਓ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।