ਤਰਨਤਾਰਨ ਜ਼ਿਲ੍ਹੇ ''ਚ ਕੋਰੋਨਾ ਦੇ 62 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਦੀ ਮੌਤ

Thursday, Sep 10, 2020 - 10:30 PM (IST)

ਤਰਨਤਾਰਨ, (ਰਮਨ)- ਕੋਰੋਨਾ ਨਾਲ ਜਿੱਥੇ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ ਉੱਥੇ ਸਿਹਤ ਵਿਭਾਗ ਦੇ ਅਮਲੇ ਨੂੰ ਵੀ ਕੋੋਰੋਨਾ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ। ਜਿਸ ਨਾਲ ਆਮ ਲੋਕਾਂ ਨੂੰ ਦਫਤਰੀ ਕੰਮਕਾਜ ਕਰਵਾਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਿਹਤ ਵਿਭਾਗ ਵਲੋਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਕਰਨ ਲਈ ਨਸ਼ਾ ਛੁਡਾਉ ਕੇਂਦਰਾਂ ’ਚ ਰੈਪਿਡ ਟੈਸਟ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਜ਼ਿਲੇ ਅੰਦਰ ਵੀਰਵਾਰ ਨੂੰ ਕੋਰੋਨਾ ਦੇ 62 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਕ ਔਰਤ ਦੀ ਕੋਰੋਨਾ ਨਾਲ ਮੌਤ ਹੋਣ ਨਾਲ ਜ਼ਿਲੇ ’ਚ ਮੌਤ ਦਰ 42 ਹੋ ਗਈ ਹੈ।

ਨਸ਼ਾ ਛੁਡਾਉ ਕੇਂਦਰ ’ਚ ਕੀਤਾ ਜਾਂਦਾ ਟੈਸਟ- ਸਿਹਤ ਵਿਭਾਗ ਅਧੀਨ ਚੱਲ ਰਹੇ ਨਸ਼ਾ ਛੁਡਾਉ ਕੇਂਦਰਾਂ ’ਚ ਨਸ਼ੇ ਦੀ ਦਵਾਈ ਲੈਣ ਆਉਣ ਵਾਲਿਆਂ ਦੇ ਕੋਰੋਨਾ ਸਬੰਧੀ ਰੈਪਿਡ ਟੈਸਟ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਇਸ਼ਾ ਧਵਨ ਨੇ ਦੱਸਿਆ ਕਿ ਨਸ਼ਾ ਛੁਡਾਉ ਕੇਂਦਰ ’ਚ ਆਪਣੀ ਦਵਾਈ ਲੈਣ ਆਉਣ ਵਾਲੇ ਹਰੇਕ ਮਰੀਜ਼ ਦਾ ਰੈਪਿਡ ਐਂਟੀਜਨ ਕੋਰੋਨਾ ਟੈਸਟ ਪਹਿਲ ਦੇ ਅਧਾਰ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਉ ਕੇਂਦਰ ’ਚ ਰੋਜ਼ਾਨਾ ਕਰੀਬ 100 ਟੈਸਟ ਮੁਫਤ ਕੀਤਾ ਜਾਂਦਾ ਹੈ।

ਕੋਰੋਨਾ ਪੀਡ਼ਤ ਘੁੰਮ ਰਹੇ ਬਜ਼ਾਰਾਂ ’ਚ

ਜ਼ਿਲੇ ਅੰਦਰ ਇਹ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ ਕਿ ਕੋਰੋਨਾ ਪੀਡ਼ਤ ਪਾਏ ਜਾਣ ਵਾਲੇ ਵਿਅਕਤੀ ਆਮ ਤੌਰ ’ਤੇ ਘਰਾਂ ਅੰਦਰ ਇਕਾਂਤਵਾਸ ਹੋਣ ਦੀ ਬਜਾਏ ਸ਼ਰੇਆਮ ਬਜ਼ਾਰਾਂ ’ਚ ਘੁੰਮਦੇ ਅਤੇ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਵਿਖਾਈ ਦੇ ਰਹੇ ਹਨ। ਜਿਸ ਨਾਲ ਕੋਰੋਨਾ ਬਿਮਾਰੀ ਹੋਰ ਜਿਆਦਾ ਫੈਲ ਰਹੀ ਹੈ। ਭਾਵੇਂ ਕਿ ਪ੍ਰਸ਼ਾਸਨ ਵਲੋਂ ਕੋਰੋਨਾ ਪੀਡ਼ਤ ਪਾਏ ਜਾਣ ਵਾਲਿਆਂ ਨੂੰ ਸਖਤੀ ਨਾਲ ਘਰਾਂ ਅੰਦਰ ਇਕਾਂਤਵਾਸ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪ੍ਰੰਤੂ ਮਰੀਜ਼ਾਂ ਨੂੰ ਹੋਰ ਤੰਦਰੁਸਤ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਨ ਤੋਂ ਪਹਿਲਾਂ ਕੁਝ ਸੋਚਣ ਦੀ ਲੋਡ਼ ਹੈ।

ਸਿਹਤ ਅਮਲੇ ਦੀ ਆਉਣ ਲੱਗੀ ਘਾਟ- ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਜਿੱਥੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਰੋੋਹਤ ਮਹਿਤਾ, ਜ਼ਿਲਾ ਟੀਕਾ ਕਰਨ ਅਫਸਰ ਡਾ. ਸੁਮਨ ਵਧਾਵਨ, ਜ਼ਿਲਾ ਡੈਂਟਲ ਅਫਸਰ ਡਾ. ਸੁਨੀਤਾ ਵਧਾਵਨ, ਨਰਸਿੰਗ ਸਿਸਟਰ ਕੁਲਵੰਤ ਕੌਰ, ਫਾਰਮਾਸਿਸਟ ਤੋਂ ਇਲਾਵਾ ਵੱਡੀ ਗਿਣਤੀ ’ਚ ਡਾਕਟਰ ਅਤੇ ਹੋਰ ਸਟਾਫ ਦੇ ਕੋਰੋਨਾ ਪੀਡ਼ਤ ਪਾਏ ਜਾਣ ’ਤੇ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਸਿਵਲ ਸਰਜਨ ਦਫਤਰ ’ਚ ਜ਼ਿਲਾ ਫੈਮਲੀ ਪਲਾਨਿੰਗ ਅਫਸਰ ਅਤੇ ਜ਼ਿਲਾ ਸਿਹਤ ਅਫਸਰ ਦੀ ਕੁਰਸੀ ਕਰੀਬ ਤਿੰਨ ਮਹੀਨਿਆਂ ਤੋਂ ਖਾਲੀ ਹੋਣ ਕਾਰਨ ਦਫਤਰ ਕੰਮ ਕਾਜ ਵੱਧ ਦਾ ਬੋਝ ਹੋਰ ਅਧਿਕਾਰੀਆਂ ’ਤੇ ਪਾਇਆ ਜਾ ਰਿਹਾ ਹੈ। ਇਸ ਨਾਲ ਕਈ ਲੋਕਾਂ ਨੂੰ ਆਪਣੇ ਕੰਮਕਾਜ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋੋਰੋਨਾ ਪੀਡ਼ਤਾਂ ਦੀ ਵੱਧ ਰਹੀ ਗਿਣਤੀ- ਸਿਵਲ ਸਰਜ਼ਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਪੀਡ਼ਤਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਜਿਸ ਤਹਿਤ ਵੀਰਵਾਰ ਨੂੰ ਇਕ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੀਨਾ ਕੁਮਾਰੀ (48) ਪਤਨੀ ਅਸ਼ੋਕ ਕੁਮਾਰ ਵਾਸੀ ਗਲੀ ਪ੍ਰਮਾਤਮਾ ਸਿੰਘ ਵਾਲੀ ਤਰਨਤਾਰਨ ਜੋ 8 ਸਤੰਬਰ ਨੂੰ ਠੀਕ ਨਾ ਹੋਣ ਕਾਰਨ ਹਸਪਤਾਲ ’ਚ ਦਾਖਲ ਹੋਈ ਸੀ ਦੀ ਅੱਜ ਵੀਰਵਾਰ ਸਵੇਰੇ ਮੌਤ ਹੋ ਗਈ।

ਲੋਕ ਕੋਰੋਨਾ ਨੂੰ ਰੋਕਣ ’ਚ ਆਪਣਾ ਫਰਜ਼ ਸਮਝਣ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕ ਕੋਰੋਨਾ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਆਪਣਾ ਫਰਜ਼ ਸਮਝਦੇ ਹੋਏ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਘਰ ’ਚ ਇਕਾਂਤਵਾਸ ਕੀਤਾ ਕੋਰੋਨਾ ਪੀਡ਼ਤ ਘਰੋਂ ਬਾਹਰ ਆਇਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਜਾਵੇਗਾ।

 

1.ਉਸਮਾ        ਬਲਜਿੰਦਰ ਕੋਰ

2.ਢੋਟੀਆਂ        ਅੰਗਰੇਜ਼ ਸਿੰਘ

3.ਦੀਨੇਵਾਲ ਤਰਸੇਮ ਸਿੰਘ

4.ਖਵਾਸਪੁਰ        ਇਕਬਾਲ ਕੌਰ

5.ਦਦੇਹਰ ਸਾਹਿਬ ਲਵਜੀਤ ਸਿੰਘ

6.ਸਰਹਾਲੀ        ਹਰਦੀਪ ਸਿੰਘ

7.ਖਹਿਰਾ              ਅੰਮ੍ਰਿਤਪਾਲ ਸਿੰਘ

8.ਤਰਨਤਾਰਨ        ਗੁਰਮੀਤ ਸਿੰਘ, ਨਿਮਰਤ ਸੰਧਾਵਾਲੀਆ, ਰਜਨੀਸ਼, ਮਨਿੰਦਰ, ਮੀਰਾ

9.ਖੇਮਕਰਨ        ਸੁਰੇਸ਼ ਮੌਂਗਾ

10.ਝੁੱਗੀਆਂ        ਬਲਵਿੰਦਰ ਸਿੰਘ

11.ਪੱਟੀ        ਲਾਲ ਮੋਹਨ, ਬਾਬੂ ਲਾਲ,ਮੱਖਣ ਲਾਲ, ਸੰਧਿਆ, ਰੇਨੂ, ਸੁਮਿੱਤਰਾ, ਰਾਜ

               ਸਿੰਘ, ਬਨੀਸ਼ ਸ਼ਰਮਾ

12.ਆਸਲ        ਧੰਨਬੀਰ ਸਿੰਘ, ਸੰਦੀਪ ਸਿੰਘ, ਦਿਲਬਾਗ ਸਿੰਘ,

13.ਭਿੱਖੀਵਿੰਡ ਗੁਰਵਿੰਦਰ ਸਿੰਘ

14.ਪਨਗੋਟਾ       ਸੁਖਦੇਵ ਸਿੰਘ

15. ਭੱਗੂਪੁਰ       ਲਖਵਿੰਦਰ ਸਿੰਘ

16. ਖੋਜਲਾ ਪਰਮਜੀਤ ਕੌਰ

17. ਗੰਡੀਵਿੰਡ ਗੁਰਪ੍ਰੀਤ ਕੌਰ

18. ਮਾਣਕਪੁਰਾ ਗੁਰਜੀਤ ਸਿੰਘ

19. ਢੰਡ        ਨਿਸ਼ਾਨ ਸਿੰਘ, ਜਗਮੀਤ ਕੌਰ

20.ਠੱਠ ਗੱਡ਼੍ਹ ਦਿਲਬਾਗ ਸਿੰਘ

21. ਸੋਹਲ ਅਜੇਪਾਲ ਸਿੰਘ, ਅੰਗਰੇਜ਼ ਸਿੰਘ,

22.ਦੋਦੇ        ਬਲਵਿੰਦਰ ਸਿੰਘ, ਹਰਪਾਲ ਸਿੰਘ, ਕੰਵਰ ਇਕਬਾਲ ਸਿੰਘ

23.ਸਰਾਏ ਅਮਾਨਤ ਖਾਂ ਵਿੱਕੀ

24.ਬੁਰਜ              ਗੁਰਿੰਦਰ ਕੌਰ

25.ਖੰਡਵਾਲਾ        ਹਰਪਾਲ ਕੌਰ, ਮਨਜੋਤ ਸਿੰਘ

26.ਇਬਾਨ ਕਲਾਂ       ਤਰਨਦੀਪ ਸਿੰਘ

27.ਖੈਰਦੀਨਕੇ        ਅਮਨਦੀਪ ਸਿੰਘ

28.ਖਾਪਡ਼ ਖੈਰੀ        ਗੁਰਦੇਵ ਸਿੰਘ, ਜਸਪਾਲ ਸਿੰਘ,

29.ਕਸੇਲ        ਜਸਵਿੰਦਰ ਸਿੰਘ, ਨੱਛਤਰ ਸਿੰਘ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ,

               ਕਮਲਜੀਤ ਕੌਰ, ਕਿਰਨਾਂ, ਕੁਲਦੀਪ ਕੌਰ

30.ਕੋਟ ਸਿਵਿਆਂ ਰਛਪਾਲ ਸਿੰਘ

31. ਡਟਾਲ ਵਿਜੇ ਕੁਮਾਰ

32. ਘਰਿਆਲਾ        ਲਵਪ੍ਰੀਤ ਕੌਰ

33. ਰਾਮਪੁਰ        ਪ੍ਰਤਾਪ ਸਿੰਘ

34. ਅਲੀਆ ਬਲਵਿੰਦਰ ਸਿੰਘ

35. ਉਬੋਕੇ ਬਲਜੀਤ ਸਿੰਘ

36. ਜਲਾਲਪੁਰਾ ਰਜਿੰਦਰ ਕੌਰ, ਸਤਕਾਰਜੀਤ ਸਿੰਘ

 


Bharat Thapa

Content Editor

Related News