‘ਕੋਰੋਨਾ’ ਕਾਰਨ  60 ਸਾਲਾ ਵਿਅਕਤੀ ਦੀ ਮੌਤ, 31 ਨਵੇਂ ਕੇਸ

Saturday, Apr 17, 2021 - 07:41 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲ੍ਹੇ ’ਚ ਅੱਜ ਬਰਨਾਲਾ ਸ਼ਹਿਰ ਦੇ 60 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 31 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।  ਜਾਣਕਾਰੀ ਅਨੁਸਾਰ 93,748 ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 3065 ਮਰੀਜ਼ ਪਾਜ਼ੇਟਿਵ ਅਤੇ 87109 ਕੇਸ ਨੈਗੇਟਿਵ ਪਾਏ ਗਏ ਹਨ ਜਦਕਿ 1150 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹੇ ’ਚ ਹੁਣ ਤੱਕ 2709 ਮਰੀਜ਼ ਹੋਮਆਈਸੋਲੇਸ਼ਨ ’ਚੋਂ ਠੀਕ ਹੋ ਚੁੱਕੇ ਹਨ। ਜਦੋਂਕਿ ਜ਼ਿਲ੍ਹਾ ਬਰਨਾਲਾ ’ਚ ਕੋਰੋਨਾ ਵਾਇਰਸ ਦੇ 31 ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਬਰਨਾਲਾ ਦੇ ਵੱਖ-ਵੱਖ ਹਿੱਸਿਆਂ ’ਚੋਂ 13 ਕੇਸ, ਬਲਾਕ ਧਨੌਲਾ ’ਚੋਂ 9 ਕੇਸ ਜਦੋਂਕਿ ਬਲਾਕ ਮਹਿਲ ਕਲਾਂ ’ਚੋਂ 6 ਅਤੇ ਬਲਾਕ ਤਪਾ ’ਚੋਂ 3 ਕੇਸ ਸਾਹਮਣੇ ਆਏ ਹਨ। 275 ਕੇਸ ਐਕਟਿਵ ਹਨ ਅਤੇ ਜ਼ਿਲ੍ਹੇ ’ਚ ਹੁਣ ਤੱਕ 81 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ :  ਜ਼ਿਲ੍ਹਾ ਸੰਗਰੂਰ ’ਚ ‘ਕੋਰੋਨਾ’ ਕਾਰਨ 61 ਸਾਲਾ ਵਿਅਕਤੀ ਦੀ ਮੌਤ,  87 ਨਵੇਂ ਕੇਸ

ਬਲਾਕ ਵਾਈਜ਼ ਵੇਰਵਾ

ਬਰਨਾਲਾ ਅਰਬਨ

ਕਨਫਰਮ ਕੇਸ 1632
ਡਿਸਚਾਰਜ 1456
ਐਕਟਿਵ 135
ਮੌਤ 41

ਬਲਾਕ ਤਪਾ

ਕਨਫਰਮ ਕੇਸ

707

ਡਿਸਚਾਰਜ 618
ਐਕਟਿਵ 73

ਮੌਤ

16

ਇਹ ਵੀ ਪੜ੍ਹੋ : ਏ. ਡੀ. ਜੀ. ਪੀ. (ਜੇਲ੍ਹ) ਨੇ ਕਰਣ ਔਜਲਾ ਸਬੰਧੀ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ 

ਬਲਾਕ ਧਨੌਲਾ

ਕਨਫਰਮ ਕੇਸ 467
ਡਿਸਚਾਰਜ 406
ਐਕਟਿਵ 45
ਮੌਤ 16

ਬਲਾਕ ਮਹਿਲ ਕਲਾਂ

ਕਨਫਰਮ ਕੇਸ 259
ਡਿਸਚਾਰਜ 229
ਐਕਟਿਵ 22
ਮੌਤ 8

ਬਰਨਾਲਾ ਕੋਰੋਨਾ ਅਪਡੇਟ

ਕੁੱਲ ਕੇਸ 3065
ਐਕਟਿਵ ਕੇਸ 275
ਠੀਕ ਹੋਏ 2709
ਮੌਤਾਂ 81

 
ਇਹ ਵੀ ਪੜ੍ਹੋ :  ਪੰਜਾਬ ਦੀਆਂ ਮੰਡੀਆਂ ’ਚ ਹੁਣ ਤੱਕ ਪਹੁੰਚੀ ਕਣਕ ਦੀ 86 ਫੀਸਦੀ ਖਰੀਦ ਹੋਈ, ਸੰਗਰੂਰ ਮੋਹਰੀ 

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News