ਪੰਜਾਬ ''ਚ ''ਡੇਂਗੂ'' ਦੇ 60 ਮਰੀਜ਼ ਆਏ ਸਾਹਮਣੇ, ਵਿਭਾਗ ਵਲੋਂ ਨਿਰਦੇਸ਼ ਜਾਰੀ

Tuesday, Jul 02, 2019 - 11:24 AM (IST)

ਪੰਜਾਬ ''ਚ ''ਡੇਂਗੂ'' ਦੇ 60 ਮਰੀਜ਼ ਆਏ ਸਾਹਮਣੇ, ਵਿਭਾਗ ਵਲੋਂ ਨਿਰਦੇਸ਼ ਜਾਰੀ

ਲੁਧਿਆਣਾ (ਸਹਿਗਲ) : ਪੰਜਾਬ 'ਚ ਡੇਂਗੂ ਦੇ 60 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਚਿਕਨਗੁਨੀਆ ਦੇ ਮਾਮਲੇ 'ਚ ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ। ਗਰਮੀ ਦੇ ਦਿਨਾਂ 'ਚ ਮਰੀਜ਼ ਸਾਹਮਣੇ ਆਉਣ 'ਤੇ ਸਿਹਤ ਵਿਭਾਗ ਨੇ ਡੇਂਗੂ ਤੋਂ ਬਚਾਅ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਰਹਿਣ ਨੂੰ ਕਿਹਾ ਹੈ। ਸਿਵਲ ਸਰਜਨ ਡਾ. ਰਾਜੇਸ਼ ਰੁਮਾਰ ਬੱਗਾ ਨੇ ਕਿਹਾ ਹੈ ਕਿ ਡੇਂਗੂ, ਚਿਕਨਗੁਨੀਆ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਲਈ ਡੇਂਗੂ ਤੋਂ ਬਚਾਅ, ਬੁਖਾਰ ਦੇ ਕਾਰਨ, ਲੱਛਣ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਦੇ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ 'ਮਿਸ਼ਨ ਤੰਦਰੁਸਤ ਪੰਜਾਬ' ਤਦ ਹੀ ਸਫਲ ਹੋ ਸਕਦਾ ਹੈ, ਜਦੋਂ ਇਸ ਬਾਰੇ ਲੋਕ ਜਾਗਰੂਕ ਹੋਣਗੇ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਿਵਲ ਹਸਪਤਾਲ 'ਚ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।


author

Babita

Content Editor

Related News