60 ਬੋਤਲਾਂ ਸ਼ਰਾਬ ਸਣੇ ਗ੍ਰਿਫ਼ਤਾਰ

Friday, Dec 22, 2017 - 04:02 AM (IST)

60 ਬੋਤਲਾਂ ਸ਼ਰਾਬ ਸਣੇ ਗ੍ਰਿਫ਼ਤਾਰ

ਭੂੰਗਾ/ਹਰਿਆਣਾ, (ਭਟੋਆ, ਰਾਜਪੂਤ)- ਪੁਲਸ ਵੱਲੋਂ 60 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਸ ਚੌਕੀ ਭੂੰਗਾ ਦੇ ਹੈੱਡਕਾਂਸਟੇਬਲ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਰਤਾਰ ਸਿੰਘ ਪੁੱਤਰ ਬਾਬੂ ਰਾਮ ਬਾਹਰਲੇ ਠੇਕਿਆਂ ਤੋਂ ਸ਼ਰਾਬ ਲਿਆ ਕੇ ਵੇਚਦਾ ਹੈ। 
ਉਨ੍ਹਾਂ ਦੱਸਿਆ ਕਿ ਨਹਿਰ ਰੋੜਾਂ ਨਜ਼ਦੀਕ ਚੈਕਿੰਗ ਦੌਰਾਨ ਜਦੋਂ ਮੋਟਰਸਾÂਕਲ ਨੰ. ਪੀ. ਬੀ.-07-ਏ. ਟੀ-3917 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਰਤਾਰ ਸਿੰਘ ਪੁੱਤਰ ਬਾਬੂ ਰਾਮ ਵਾਸੀ ਚੱਕਲਾਦੀਆਂ ਕੋਲੋਂ 60 ਬੋਤਲਾਂ ਸ਼ਰਾਬ ਕੈਸ਼ ਵਿਸਕੀ ਬਰਾਮਦ ਕਰਕੇ ਧਾਰਾ 61-1-14 ਅਧੀਨ ਥਾਣਾ ਹਰਿਆਣਾ ਵਿਖੇ ਕੇਸ ਦਰਜ ਕਰ ਲਿਆ ਹੈ। 


Related News